Sri Gur Pratap Suraj Granth

Displaying Page 35 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੦

ਕੰਟਕ ਬਿਲੋਕਿ ਨ ਅਅੁਗੁਨ ਅੁਰਧਾਰੀਐ।
ਜੈਸੇ ਅੰਮ੍ਰਿਤ ਫਲ ਮਿਸਟਿ ਗੁਨਾਦਿ ਸਾਦ
ਬੀਜ ਕਰਵਾਈ ਕੈ ਬੁਰਾਈ ਨ ਸਮਾਰੀਐ।
ਤੈਸੇ ਗੁਰ ਗਿਆਨ ਦਾਨ ਸਭਹੂੰ ਸੈ ਮਾਂਗਿ ਲੀਜੈ,
ਬੰਦਨਾ ਸਕਲ ਭੂਤ, ਨਿਦਾ ਨ ਤਕਾਰੀਐ ॥੩੯੯॥
ਭਾਈ ਸੰਤੋਖ ਸਿੰਘ ਜੀ ਨੇ ਇਥੇ ਜਿਨ੍ਹਾਂ ਗੁਣਵਾਨਾਂ ਲ਼ ਯਾਦ ਕੀਤਾ ਹੈ, ਅੁਨ੍ਹਾਂ ਦੇ ਏਹ
ਗੁਣ ਗਿਂੇ ਹਨ:- ਵਿਘਨ ਨਾਸ਼, ਮੰਗਲ, ਸੁਮਤਿ, ਕਵਿਤਾ, ਗਾਨ, ਰਾਜ-ਪ੍ਰਤਾਪ, ਤਪ,
ਵਿਦਤਾ, ਧਰਮ ਪਾਰ, ਮਿਰਯਾਦਾ, ਦਾਸਾਂ ਤੇ ਮੇਹਰ, ਰਸ ਗਾਤ, ਛਲ ਲ਼ ਸਮਝਂ ਦੀ
ਜਾਚ, ਪ੍ਰਤਜ਼ਗਾ ਪੂਰਨ, ਤਜ਼ਤਗਾਨ, ਰਿਧੀ ਸਿਧੀ, ਭਗਤੀ, ਸਿਜ਼ਖੀ, ਜਲਾਲ ਵਾਲਾ ਪ੍ਰਕਾਸ਼,
ਜਮਾਲ ਵਾਲਾ ਪ੍ਰਕਾਸ਼, ਭਗਤੀ ਵਾਲਾ ਪ੍ਰੇਮ, ਕਵਿਤਾ ਸਫੁਰਣ ਸਜ਼ਤਾ, ਚਤੁਰਤਾ, ਦਾਸਾ ਭਾਵ।
ਇਨ੍ਹਾਂ ਸਾਰੇ ਗੁਣਾਂ ਦਾ ਆਪ ਲ਼ ਕਿਸੇ ਨਾ ਕਿਸੇ ਸ਼ਕਲ ਵਿਚ ਅਪਣੇ ਗ੍ਰੰਥ ਵਿਚ ਕਥਨ ਕਰਨਾ
ਪੈਂਾਂ ਹੈ, ਇਸ ਲਈ ਆਪ ਗੁਣਾਂ ਲ਼ ਤੇ ਜਿਨ੍ਹਾਂ ਵਿਚ ਇਕ ਇਕ ਪ੍ਰਸਿਜ਼ਧ ਹੋਇਆ ਹੈ ਅੁਨ੍ਹਾਂ
ਲ਼ ਇਨ੍ਹਾਂ ਚੌਪਈਆਣ ਵਿਚ ਲੈਣਦੇ ਹਨ ਤੇ ਅੁਨ੍ਹਾਂ ਤੋਣ ਅੁਨ੍ਹਾਂ ਗੁਣਾਂ ਦੀ ਯਾਚਨਾਂ ਕਰਦੇ ਹਨ। ਗੁਣਾਂ
ਵਾਲੇ ਅੁਹਨਾਂ ਨੇ ਅੁਹੀ ਚੁਂਨੇ ਸਨ ਜੋ ਅੁਨ੍ਹਾਂ ਦੀ ਵਾਕਫੀ ਦੇ ਦਾਇਰੇ ਦੇ ਸਨ। ਆਪ ਯੂਨਾਨ,
ਮਿਸਰ, ਜਾਪਾਨ, ਚੀਨ, ਅਰਬ, ਈਰਾਨ, ਜਰਮਨੀ, ਰੋਮ ਦੇ ਗੁਣਵਾਨਾਂ ਦੇ ਨਾਮ ਨਹੀਣ ਗਿਂ
ਸਕਦੇ ਸਨ ਕਿ ਜਿਨ੍ਹਾਂ ਦੇ ਵਿਦਾ ਵਿਜ਼ਗਾਨ ਤੇ ਇਲਮ ਅਦਬ ਦੀ ਮੁਤਾਲਾ ਤੇ ਪੜ੍ਹਨ ਦਾ
ਸਮਾਂ ਆਪ ਲ਼ ਨਹੀਣ ਲਝਾ। ਆਪ ਹਿੰਦੀ ਤੇ ਸੰਸਕ੍ਰਿਤ ਤੇ ਜਾਣੂੰ ਸੇ, ਸੋ ਹਿੰਦੀ ਸੰਸਕ੍ਰਿਤ ਦੇ
ਇਲਮ ਅਦਬ ਵਿਚੋਣ ਹੀ ਅੁਨ੍ਹਾਂ ਨੇ ਗੁਣਵਾਨ ਸਜ਼ਜਨ ਚੁਂਨੇ ਸਨ ਤੇ ਸਦੇਸ਼ ਦੇ ਗੁਣੀ ਹੀ ਲੈਂੇ
ਸਨ। ਫਿਰ ਇਨ੍ਹਾਂ ਗੁਣੀਆਣ ਵਿਚੋਣ ਕਈਆਣ ਦੇ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ* ਜੀ ਵਿਚ ਆਏ
ਹਨ, ਜਿਥੇ ਇਨ੍ਹਾਂ ਲ਼ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਸ ਕਰਨ ਵਾਲੇ-ਗੁਣ ਗਾਇਨ ਕਰਨ
ਵਾਲੇ-ਦਾ ਦਰਜਾ ਦਿਜ਼ਤਾ ਹੈ, ਸੋ ਕਵੀ ਜੀ ਆਪ ਗੁਰੂ ਸਾਹਿਬਾਣ ਦਾ ਇਤਿਹਾਸ ਤੇ ਜਸ ਵਰਣਨ
ਕਰਨ ਲਗੇ ਹਨ, ਓਹਨਾਂ ਲ਼ ਗੁਰ ਜਸ ਕਰਨ ਵਾਲੇ ਸਮਝ ਕੇ ਯਾਦ ਕਰਦੇ ਹਨ ਕਿ ਤੁਸੀਣ
ਮੇਰੀ ਮਦਦ ਕਰੋ ਅਰ ਕਾਰਜ ਸਿਰੇ ਚੜ੍ਹਾਓ। ਅੁਨ੍ਹਾਂ ਲ਼ ਅਪਣਾ ਇਸ਼ਟਦੇਵ ਤੇ ਪੂਜ ਨਹੀਣ
ਮੰਨ ਰਹੇ, ਨਾ ਇਨ੍ਹਾਂ ਦੀ ਪੂਜਾ ਸਿਜ਼ਖਾਂ ਲ਼ ਸਿਖਾਲ ਰਹੇ ਹਨ। ਸਿਜ਼ਖਾਂ ਲ਼ ਤਾਂ ਕਵਿ ਜੀ ਇਹੋ
ਮਜ਼ਤ ਦੇਣਦੇ ਹਨ:-
ਭਗਤ ਅਨਿਨ ਕਹਾਵਤ ਐਸੇ।
ਗੁਰ ਬਿਨ ਅਪਰ ਨ ਮਾਨਹਿ ਕੈਸੇ।
।ਰਾਸ ੩, ਅੰਸੂ ੩੨, ਅੰਕ ੨੩
ਅਗਲੇ ਅੰਕ ੨੮ ਤੋਣ ਲੈ ੩੬ ਤਕ ਖਾਸ ਤੇ ਅੁਣ ਆਮ ਤੌਰ ਤੇ ਕਵੀ ਜੀ ਅਪਣੇ
ਕੰਮ ਦੀ ਵਿਸ਼ਾਲਤਾ ਤੇ ਮੁਸ਼ਕਲ ਲ਼ ਪ੍ਰਤੀਤ ਕਰਕੇ ਆਪ ਲ਼ ਅੁਸਦੇ ਕੰਮ ਦੇ ਯੋਗ ਨਹੀਣ
ਸਮਝਦੇ, ਇਸ ਲਈ ਅਪਣੀ ਸਹਾਯਤਾ ਦੀ ਲੋੜ ਗੁਪਤ ਸੰਸਾਰ ਤੋਣ ਰਜ਼ਖਦੇ ਹਨ ਤੇ ਭੌਣ ਭੌਣ ਕੇ
ਜੋ ਬੀ ਲਿਖਦੇ ਹਨ ਅੁਸਦਾ ਸਾਰ ਅੰਸ਼ ਇਹੋ ਨਿਕਲਦਾ ਹੈ ਕਿ ਅਪਣੇ ਕਾਰਜ ਦੀ ਨਿਰਵਿਘਨ


*ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਵਈਏ ਮਹਲੇ ਪਹਿਲੇ ਕੇ ਜਿਥੇ-ਬ੍ਰਹਮਾ, ਸ਼ਿਵ, ਇੰਦ੍ਰ, ਸਨਕਾਦਿ,
ਪਰਸਰਾਮ, ਜਮਦਗਨਿ, ਅਕ੍ਰਰ, ਸ਼ੇਸ਼ਨਾਗ, ਨਵੇਣ ਨਾਥ, ਬਾਸ, ਜਨਕ, ਕਬੀਰ ਆਦਿ ਭਗਤ ਤੇ ਕਪਲ
ਆਦਿਕ ਸਾਰੇ ਗੁਰ ਜਸ ਕਥਨ ਕਰਨ ਵਾਲੇ ਕਥੇ ਹਨ।

Displaying Page 35 of 626 from Volume 1