Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੩
ਅਪਨੋ ਕਛੂ ਨ ਲਖਹਿ ਕਦਾਇ।
ਮਮਤਾ ਤਜਹਿ ਪਦਾਰਥ ਕੇਰੀ।
ਹਰਿਕੇ ਜਾਨਿ ਨ+ ਸੁਖ ਦੁਖ ਹੇਰੀ੧ ॥੩੮॥
ਨਵਧਾ ਭਗਤਿ ਕਹੀ ਇਹੁ ਜੋਇ।
ਜੇ ਕਰਿ ਇਕ ਭੀ ਪ੍ਰਾਪਤਿ ਹੋਇ।
ਤੌ ਅੁਧਾਰ ਜਨ ਕੋ ਕਰਿ ਦੇਤਿ।
ਕਾ ਸੰਸੈ ਹੁਇ ਸਰਬ ਸਮੇਤ੨ ॥੩੯॥
ਅਪਰ ਸੁਨਹੁ ਜਸ੩ -ਪ੍ਰੇਮਾ ਭਗਤਿ-।
ਜਿਹ ਸਮ ਅਪਰ ਨ ਸੁਖ ਦੇ ਜਗਤ।
ਤਰੁਵਰ ਫਲ ਪੂਰਬ ਹੁਇ ਸਾਵਾ੪।
ਸਾਦ ਬਿਖੈ ਕੌਰਾ ਲਖਿ ਪਾਵਾ੫ ॥੪੦॥
ਪੁਨ ਪੀਰੋ ਤਬ ਲਹਿ ਤੁਰਸ਼ਾਈ੬।
ਬ੍ਰਿਜ਼ਛ ਬੀਚ ਤੇ ਲੇ ਰਸੁ ਪਾਈ।
ਪੁਨ ਪਾਕੋ ਹੋਵਹਿ ਰੰਗੁ ਲਾਲ।
ਸਾਦ ਪਾਇ ਸੋ ਮਧੁਰ ਬਿਸਾਲ ॥੪੧॥
ਤਿਮਿ ਪਰਮੇਸ਼ੁਰ ਪ੍ਰੇਮੀ ਹੋਇ।
ਤਿਨ ਕੇ ਲਛਨ ਇਸ ਬਿਧਿ ਜੋਇ।
ਪ੍ਰਥਮੈ ਰੁਦਨ ਕਰਤਿ ਚਿਤ ਚਾਹੈ।
ਪ੍ਰੀਤਮ ਦਰਸ਼ਨ ਧਰਤਿ ਅੁਮਾਹੈ੭ ॥੪੨॥
-ਬਿਛਰੇ ਹਮ- ਯਾਂ ਤੇ ਦੁਖ ਪਾਵੈ।
ਦੀਰਘ ਸਾਸਨਿ ਲੇ ਪਛੁਤਾਵੈ।
ਰੋਮੰਚਤਿ੮ ਹੁਇ ਗਦ ਗਦ ਬਾਨੀ।
ਕਬਿ ਗੁਨ ਗਾਇ, ਕਿ੯ ਤੂਸ਼ਨ ਠਾਨੀ ॥੪੩॥
ਤਬਿ ਮੁਖ ਕੋ ਸਾਵਾ ਹੁਇ ਰੰਗ।
+ਪਾ:-ਜਨ ਨ।
੧ਹਰੀ ਦੇ ਜਾਣ ਕੇ (ਅੁਨ੍ਹਾਂ ਦੀ ਪ੍ਰਾਪਤੀ ਤੇ ਵਿਯੋਗ ਤੇ) ਸੁਖ ਦੁਖ ਨਾ ਦੇਖੇਗਾ।
੨ਸਾਰੀ (ਭਾਵ ਨੌ ਪ੍ਰਕਾਰ ਦੀ ਭਗਤੀ) ਸਮੇਤ ਹੋਵੇ ਤਾਂ ਸੰਸਾ ਹੀ ਕਿਆ ਹੈ।
੩ਜਿਵੇਣ।
੪ਪਹਿਲੇ ਹਰਾ ਹੁੰਦਾ ਹੈ।
੫ਜਾਣੀਦਾ ਹੈ।
੬ਖਟਿਆਈ।
੭ਰਖਦਾ ਹੈ ਅੁਤਸ਼ਾਹ।
੮ਰੋਮ ਖੜੇ ਹੋ ਜਾਣਦੇ ਹਨ।
੯ਅਥਵਾ।