Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੧
ਸਮਾਪਤੀ ਲਈ ਅਗੰਮ ਤੋਣ, ੈਬ ਤੋਣ, ਗੁਪਤ ਸੰਸਾਰ ਤੋਣ ਰੂਹਾਨੀ ਮਦਦ ਦੀ ਟੇਕ ਮੰਗਦੇ ਹਨ
ਤੇ ਅੁਸੇ ਦਾ ਆਸਰਾ ਬੰਨ੍ਹਦੇ ਅਰ ਯਾਚਨਾਂ ਕਰਦੇ ਹਨ।
(ਅਜ਼ਗੇ ਹੁਣ ਮਿਲਵੇਣ ਮੰਗਲ ਚਲਦੇ ਹਨ)
੧੫. ਾਲਸਾ ਤੇ ਸਤਿਗੁਰੂ ਜੀ ਦੇ ਮਿਲਵੇਣ ਮੰਗਲ।
।ਗੁਰਯਸ਼ ਕਥਨ ਲਈ ਅਪਣੀ ਅਸਮ੍ਰਜ਼ਥਤਾ ਪਰੰਤੂ ਤੀਬ੍ਰ ਇਜ਼ਛਾ॥
ਸੈਯਾ: ਸ਼੍ਰੀ ਗੁਰ ਕੋ ਜਸੁ ਸਾਗਰ ਰੂਪ
ਅੁਜਾਗਰ ਹੈ ਸਭਿ+ ਲੋਕਨ ਮਾਹੂੰ।
ਮੈਣ ਤੁਲਹਾ ਤ੍ਰਿਂ ਜੋਣ ਕਰਿ ਕੈ
ਨਿਜ ਬੁਜ਼ਧਿ ਤੇ ਪਾਰ ਪਰੋ ਅਬਿਚਾਹੂੰ।
ਹੋਇ ਹਣਸੀ ਜਗ ਮੈਣ ਅਧਿਕਾਇ
ਤਅੂ ਚਿਤ ਮੈਣ ਅਤਿਸ਼ੈ ਅੁਤਸਾਹੂੰ।
ਅੂਚ ਤਰੂ ਫਲ ਜੋਣ ਲਗਿ* ਸੁੰਦਰ
ਵਾਮਨ ਹਾਥ ਪਸਾਰਤਿ ਤਾਹੂੰ ॥੨੮॥
ਤਰੂ = ਬ੍ਰਿਜ਼ਛ।
ਵਾਮਨ = ਬਅੁਣਾ, ਬਹੁਤ ਮਧਰੇ ਕਜ਼ਦ ਦਾ ਆਦਮੀ।
ਅਰਥ: (ਇਹ ਗਜ਼ਲ ਕਿ) ਸ੍ਰੀ ਗੁਰੂ ਜੀ ਦਾ ਜਸ ਸਮੁੰਦ੍ਰ ਵਾਣੂ (ਅਥਾਹ ਤੇ ਬੇਕਿਨਾਰ) ਸਭ
ਲੋਕਾਣ ਵਿਚ ਅੁਜਾਗਰ ਹੈ, ਮੈਣ ਹੁਣ ਅਪਣੀ (ਤੁਜ਼ਛ) ਬੁਜ਼ਧੀ ਨਾਲ (ਮਾਨੋਣ) ਕਜ਼ਖਾਂ ਦਾ
ਤੁਲਹਾ ਬਨਾਕੇ ਪਾਰ ਪੈਂਾਂ ਚਾਹੁੰਦਾ ਹਾਂ, (ਭਾਵੇਣ ਮੇਰੇ ਇਸ ਨਿਮਾਂੇ ਯਤਨ ਅੁਤੇ)
ਜਗਤ ਵਿਚ ਭਾਰੀ ਹਾਸੀ ਹੀ ਹੋਵੇ ਤਦ ਬੀ ਮੈਣ ਚਿਤ ਵਿਚ ਬਹੁਤ ਅੁਤਸਾਹਿਤ ਹੁੰਦਾ
ਹਾਂ, ਜਿਵੇਣ ਅੁਚੇ ਬ੍ਰਿਜ਼ਛ ਲ਼ ਸੁਹਣਾ ਫਲ ਲਗਾ (ਵੇਖਕੇ) ਬਾਅੁਣਾ ਹਜ਼ਥ ਅੁਸ ਵਜ਼ਲੇ
ਪਸਾਰਦਾ ਹੈ (ਤੇ ਲੋਕਾਣ ਦੇ ਹਾਸੇ ਤੋਣ ਅੁਤਸਾਹ ਹੀਨ ਨਹੀਣ ਹੁੰਦਾ)।
।ਅਪਣੀ ਅਸਮ੍ਰਜ਼ਥਤਾ ਦਾ ਅੁਪਾਅੁ, ਗੁਰੂ ਦੀ ਟੇਕ, ਖਾਲਸਾ ਤੇ ਸਤਿਗੁਰਾਣ ਜੋਗ ਬੰਦਨਾ॥
ਚੌਪਈ: ਸ੍ਰੀ ਗੁਰ ਸੁਜਸ ਰੁਚਿਰ ਮਣਿ ਮਾਂਿਕ।
ਸਿਜ਼ਖੀ ਅੁਚਤਾ ਗਿਰਵਰ ਥਾਨਿਕ।
ਸਾਧਨ ਰੂਪ ਚਰਨ ਨਹਿਣ ਮੇਰੇ।
ਅਹੋਣ ਪਿੰਗ ਕਿਮ ਚਢਿਵ ਅੁਤੇਰੇ ॥੨੯॥
ਨਿਜ ਮਤਿ ਕੋ ਸ਼ਿੰਗਾਰ ਬਨਾਵਨ।
ਚਾਹਿਤ ਹੌਣ ਪਰੋਇ ਪਹਿਰਾਵਨ।
ਪ੍ਰੇਮ ਰੂਪ ਗੁਨ ਕਰੋਣ ਬੰਧਾਵਨ।
ਲੋਕ ਪ੍ਰਲੋਕ ਸੁਹਾਵਨ ਪਾਵਨ ॥੩੦॥
ਗੁਰ ਕਰੁਂਾ ਅਸੁਵਾਰੀ ਪਾਇ।
+ ਪਾਛ-ਬਹੁ।
*ਪਾ:-ਲਖਿ।