Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੫
ਨਭ ਸਮ ਬਾਪੋ ਚਲਤਿ ਅਨੂਪ੧ ॥੪੯॥
ਇਸ ਪ੍ਰਕਾਰ ਜੇ ਭਗਤਿ ਕਮਾਵੈ।
ਇਕਤਾ ਬ੍ਰਹਮ ਰੂਪ੨ ਹੁਇ ਜਾਵੈ*।
ਤੀਨਹੁ ਸੁਨ ਕੈ ਭਏ ਅਨਦ।
ਖਾਨੂ ਮਾਈਆ ਅਰੁ ਗੋਬਿੰਦ ॥੫੦॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸਿਜ਼ਖਨ ਪ੍ਰਸੰਗ ਬਰਨਨ ਨਾਮ
ਏਕੋਨਦਜ਼ਤਾਰਿੰਸਤੀ ਅੰਸੂ ॥੩੯॥
੧ਅਕਾਸ਼ ਸਮ ਪਰੀਪੂਰਨ ਹੈ। ਤੇ (ਜਿਸ ਦੇ) ਅਨੂਪਮ ਕੌਤਕ ਹਨ।
੨ਬ੍ਰਹਮ ਨਾਲ ਇਕ ਰੂਪਤਾ।
*ਕਰਨੀ ਤੇ ਭਗਤੀ ਦਾ ਗ਼ਿਕਰ ਕਰਕੇ ਜਿਡੀ ਛੇਤੀ ਗਿਆਨ ਦਾ ਕਥਨ ਆ ਜਾਣਦਾ ਹੈ, ਸਾਧਨ ਕਰਨ ਲਗਿਆਣ
ਪ੍ਰਾਪਤੀ ਏਡੀ ਸੌਖੀ ਤੇ ਛੇਤੀ ਨਹੀਣ। ਭਾਈ ਗੁਰਦਾਸ ਜੀ ਦੀ ਬਾਣੀ ਤੋਣ ਪਤਾ ਚਲਦਾ ਹੈ ਕਿ ਮੁਰਦੇ ਦਿਲਾਂ
ਵਿਚ ਜੀਅਦਾਨ ਦੀ ਜੀਅੁਣਦੀ ਕਂੀ ਪਾਕੇ ਜਿਵਾਲ ਦੇਣਾ ਇਹ ਦਾਨ ਸਤਿਗੁਰੂ ਦੇ ਘਰ ਦਾ ਹੈ। ਬਾਕੀ ਨਿਰੇ
ਲੇਖੇ ਪਜ਼ਤੇ ਮੁਰਦੇ ਦਿਲਾਂ ਲ਼ ਬੀ ਆਅੁਣਦੇ ਸਨ, ਸਤਿਗੁਰੂ ਜੀ ਤਾਂ ਨਾਮ ਦੀ ਅਮੁਜ਼ਲ ਛਹੁ ਲਾਕੇ ਜੀਅਦਾਨ
ਦੇਣਦੇ ਸਨ, ਨਾਮ ਫਿਰ ਆਪ ਹੀ ਪਰਮਪਦ ਵਲ ਲਈ ਜਾਣਦਾ ਸੀ। ਵਾਚ ਗਾਨ ਤੇ ਕਥਨੀ ਕਹਿਂ ਦਾ
ਵੇਦਾਂਤ ਕੋਈ ਅਨੋਖੀ ਤੇ ਕੀਮਤੀ ਸ਼ੈ ਨਹੀਣ ਹਨ। ਅਮਲੀ ਜੀਵਨ ਤੇ ਅਨੁਭਵ ਦਾ ਜੀਵਨ, ਗੁਰੂ ਕੀ ਦਾਤ ਸੀ।