Sri Gur Pratap Suraj Granth

Displaying Page 360 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੭੨

੪੯. ।ਹੁਸੈਨੀ ਬਜ਼ਧ ਗੁਪਾਲ ਦੀ ਫਤਹ। ਜੁਝਾਰ ਸਿੰਘ ਜਨਮ॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੫੦
ਦੋਹਰਾ: ਭੇਜੋ ਸਭਿਹਿਨਿ ਕੋ ਜਬੈ,
ਮਿਲੋ ਗੁਪਾਲਹਿ ਜਾਇ।
ਆਸ਼ੈ ਕਹੋ ਸੁਨਾਇ ਕਰਿ,
ਚਲਹੁ ਮਿਲਹੁ ਗਿਰਰਾਇ ॥੧॥
ਚੌਪਈ: ਤੋਹਿ ਭਲੇ ਹਿਤ ਮੋਹਿ ਪਠਾਯੋ।
ਯਾਂ ਤੇ ਧਰਮ ਹੇਤੁ ਕਰਿ ਆਯੋ੧।
ਨਹਿ ਬਿਗਰਹਿਗੇ ਸੰਗ ਤਿਹਾਰੇ।
ਕਰੀ ਬਾਤ ਮੈਣ ਅਨਿਕ ਪ੍ਰਕਾਰੇ ॥੨॥
ਜੇ ਕਰਿ ਧਰਮ ਜਾਹਿਗੇ ਹਾਰ।
ਸ਼੍ਰੀ ਸਤਿਗੁਰ ਮੈਣ ਦੀਨਿ ਮਝਾਰ।
ਤਅੂ ਫਤੇ ਤੇਰੀ ਤਬਿ ਹੋਇ।
ਧਰਮ ਹੀਨ ਰਿਪੁ ਹਾਰਹਿ ਸੋਇ ॥੩॥
ਇਜ਼ਤਾਦਿਕ ਨ੍ਰਿਪ ਕੋ ਸਮੁਝਾਯੋ।
ਗੁਰ ਕੋ ਨਾਮ ਸੁਨਤਿ ਹੁਲਸਾਯੋ।
ਕਹਤਿ ਭਯੋ ਜੇ ਪ੍ਰਭੁ ਬਿਚ ਆਏ।
ਤੌ ਸੰਦੇਹ ਨਹਿ ਮੁਝ ਬਨਿ ਆਏ ॥੪॥
ਸੰਗਤੀਆ ਸਿੰਘ ਕੇ ਸੰਗ ਭਯੋ।
ਵਹਿਰ ਨਿਕਸਿ ਗਨ ਦਲ ਯੁਤਿ ਅਯੋ।
ਭੀਮਚੰਦ ਅਰੁ ਜਹਾਂ ਕ੍ਰਿਪਾਲ।
ਤਹਾਂ ਆਨਿ ਕਰਿ ਮਿਲੋ ਗੁਪਾਲ ॥੫॥
ਬੈਠੇ ਸਭਿ ਮਸਲਤ ਕੌ ਕੀਨਿ।
ਖਾਨ ਹੁਸੈਨ ਸੰਗ ਬਡ ਲੀਨਿ।
ਦਸ ਹਗ਼ਾਰ ਦੀਜੈ ਧਨ ਆਨਿ।
ਤੌ ਮੇਲਹਿ ਇਹ ਨਿਸ਼ਚੈ ਜਾਨਿ ॥੬॥
ਸੁਨਿ ਗੁਪਾਲ ਬੋਲੋ ਧਨ ਏਤੋ।
ਹੌਣ ਨਹਿ ਦੇਤਿ ਲਰੈ ਰਿਪੁ ਕੇਤੌ੨।
ਜਬਿ ਕ੍ਰਿਪਾਲ ਹੁਇ ਬੈਠਸਿ ਨਾਰੋ।
ਭੀਮਚੰਦ ਕੇ ਸੰਗ ਬਿਚਾਰੋ ॥੭॥


੧ਧਰਮ (ਮੈਣ ਜਾਮਨੀ) ਵਿਚ ਦੇਕੇ ਆਇਆ ਹਾਂ।
੨ਇਤਨਾ ਧਨ ਮੈਣ (ਕਦੇ) ਨਹੀਣ ਦਿਆਣਗਾ (ਭਾਵੇਣ) ਵੈਰੀ ਕਿਤਨਾ ਹੀ ਲੜੇ।

Displaying Page 360 of 375 from Volume 14