Sri Gur Pratap Suraj Granth

Displaying Page 361 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੭੪

੫੩. ।ਭੂਮ ਅੁਜ਼ਚੀ ਕੀਤੀ। ਸੁਜਨੀ ਹੇਠੋਣ ਪਜ਼ਤਰੇ ਕਜ਼ਢੇ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੪
ਦੋਹਰਾ: ਕੀਨਿ ਸ਼ਰਈਅਨਿ ਮੰਤ੍ਰ ਮਿਲਿ ਇਕ ਹਿੰਦੂ ਸਭਿ ਮਾਂਹਿ।
ਅੂਚੋ ਬੈਠਹਿ ਗਰਬ ਕਰਿ, ਇਹ ਲਾਇਕ ਕਛੁ ਨਾਂਹਿ ॥੧॥
ਚੌਪਈ: ਗਨ ਅੁਲਮਾਅੁ ਮੁਲਾਨੇ ਕਾਗ਼ੀ।
ਦੁਖਹਿ ਦੇਖਿ ਕਰਿ ਮੂਢ ਸਦਾ ਜੀ।
ਹੋਇ ਨ ਆਵਤਿ ਹੈ ਕਿਮ ਸਮਤਾ।
ਤਿਸ ਅਗ਼ਮਤ ਕੋ ਸਭਿ ਜਗ ਨਮਤਾ੧ ॥੨॥
ਤਿਸ ਕੋ ਲੇਸ਼ ਨ ਮੂਢ ਮਤਨ ਮੈਣ੨।
ਏਕ ਸ਼ਰ੍ਹਾ ਗਹਿ ਗਾਢੇ ਮਨ ਮੈਣ।
ਕਹੈਣ ਪਰਸਪਰ ਸ਼ਾਹੁ ਸੁਨਾਵਹੁ।
ਤੁਮ ਕੋਣ ਸ਼ਰ੍ਹਾ ਵਹਿਰ ਪਗ ਪਾਵਹੁ ॥੩॥
ਸਰਬ ਤੁਰਕ ਕਰ ਜੋਰਹਿ ਖਰੇ।
ਸਾਥ ਅਦਾਬ ਸਭਾ ਮਹਿ ਬਰੇ।
ਕੋ ਬੈਠਤਿ ਹੁਇ ਨੀਚੇ ਥਾਨ।
ਨਾਂਹਿ ਤ ਖਰੇ ਰਹੈਣ ਡਰ ਮਾਂਨਿ ॥੪॥
ਇਕ ਹਿੰਦੂ ਆਵਤਿ ਹੰਕਾਰਤਿ।
ਤਿਸ ਕੋ ਸਭਿ ਤੇ ਅੂਚ ਬਿਠਾਰਤਿ।
ਕਹੈ ਨ ਕਲਮਾ ਦੀਨ ਨ ਮਾਨਹਿ।
ਅਪਨੇ ਮਤ ਕੋ ਮਹਿਦ ਬਖਾਨਹਿ ॥੫॥
ਯਾਂ ਤੇ ਤੁਮਨੇ ਸਰ੍ਹਾ ਬਿਗਾਰੀ।
ਇਮ ਚਲਿ ਭਾਖਹੁ ਸ਼ਾਹੁ ਅਗਾਰੀ।
ਕਰਿ ਮਸਲਤ ਨੌਰੰਗ ਢਿਗ ਆਏ।
ਪੂਰਬ ਅਪਰ ਪ੍ਰਸੰਗ ਚਲਾਏ ॥੬॥
ਪੁਨ ਨਿਜ ਮਤ ਕੋ ਮਤਾ੩ ਬਖਾਨਾ।
ਸੁਨਹੁ ਸ਼ਾਹੁ ਜੀ! ਬਡ ਬੁਧਿਵਾਨਾ।
ਸ਼ਰ੍ਹਾ ਵਹਿਰ ਜੇ ਹਿੰਦੁਨਿ ਮਤ ਹੈ।
ਤਿਸ ਕਹੁ ਨਿਤ ਸਨਮਾਨਤਿ ਅਤਿ ਹੈ ॥੭॥
ਜਿਨ ਕੋ ਬੋਲਿਨਿ ਮਿਲਿਨਿ ਸ ਦੋਸ਼ਾ।


੧ਨਿਅੁਣਦਾ ਹੈ।
੨ਮੂਰਖਾਂ ਦੀ ਮਤ ਵਿਚ ਤਿਸ ਕਰਾਮਾਤ ਦਾ ਲੇਸ਼ ਭੀ (ਭਰੋਸਾ) ਨਹੀਣ।
੩ਮਸਲਾ, ਸਿਜ਼ਧਾਂਤ।

Displaying Page 361 of 412 from Volume 9