Sri Gur Pratap Suraj Granth

Displaying Page 363 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੭੬

੫੦. ।ਸਿਖ ਦੇ ਘਰ ਪ੍ਰਸ਼ਾਦ ਪਾਇਆ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੧
ਦੋਹਰਾ: ਸਿਖ ਕੇ ਘਰ ਭੋਜਨ ਅਚੋ, ਨਿਕਸੇ ਜਬਿ ਤਿਸ ਦਾਰ।
ਪਿਖੇ ਮੁਲਾਨੇ ਤਬਿ ਤਹਾਂ, ਜਰ ਬਰ ਹੁਇ ਗੋ ਛਾਰ ॥੧॥
ਚੌਪਈ: ਨਰ ਸੰਗੀ ਥੇ, ਤਿਨ ਪੁਛਵਾਯੋ।
ਇਨ ਕੇ ਘਰ ਕੈਸੇ ਕਰਿ ਆਯੋ?
ਕਿਨ ਹੂੰ ਤਹਾਂ ਸੁ ਕੀਨਿ ਬਤਾਵਨਿ।
ਇਸ ਕੇ ਘਰ ਭੋਜਨ ਕਿਯ ਖਾਵਨ ॥੨॥
ਅਪਨੋ ਸਿਜ਼ਖ ਜਾਨ ਕਰਿ ਭਾਅੂ।
ਅਚੋ ਅਹਾਰ ਰਿਦੇ ਹਰਖਾਅੂ।
ਮਤਸਰ ਅਗਨ ਮੁਲਾਨੇ ਮਨ ਮਹਿ।
ਜਰ ਬਰ ਭਯੋ ਭਸਮਿ ਤਿਸ ਛਿਨ ਮਹਿ ॥੩॥
-ਜਬਿ ਲਗਿ ਤੁਰਕ ਬਨਹਿ ਇਹ ਨਾਂਹੀ।
ਨਹਿ ਮਾਨਹਿ ਹਿੰਦੂ ਮਨ ਮਾਂਹੀ।
ਹਿੰਦੁਵਾਨ ਕੋ ਮੂਲ ਇਹੀ ਹੈ।
ਅਬਿ ਨਿਸ਼ਚੈ ਭੀ ਬਾਤ ਸਹੀ ਹੈ- ॥੪॥
ਦੁਸ਼ਟ ਗਿਨਤਿ ਇਮ ਰਿਦੇ ਮਝਾਰ।
ਪਹੁਚੋ ਨੌਰੰਗ ਕੇ ਦਰਬਾਰ।
ਜੋ ਸ਼੍ਰੀ ਤੇਗ ਬਹਾਦਰ ਗਹੋ।
ਤੁਮ ਜੋ ਕਰਨਿ ਮਨੋਰਥ ਚਹੋ ॥੫॥
ਤਿਸ ਕੋ ਮੂਲ ਜਾਨੀਏਣ ਆਛੇ।
ਬਨੇ ਤੁਰਕ ਇਸ, ਸਭਿ ਹੁਇ ਪਾਛੇ।
ਲਾਖਹੁ ਨਰ ਤਿਸ ਕੇ ਅਨੁਸਾਰਿ।
ਪੂਜਹਿ ਆਇਸੁ ਮਾਨਿ ਅੁਦਾਰ ॥੬॥
ਅਬਿ ਤਿਸ ਕੀ ਕੀਜਹਿ ਤਕਰਾਈ।
ਵਹਿਰ ਕੈਦ ਤੇ ਹੈ ਨ ਕਦਾਈ੧।
ਅਬਿ ਸਿਜ਼ਖਨਿ ਕੇ ਘਰ ਚਲਿ ਜਾਇ।
ਕਰਿ ਆਦਰ ਸੋ ਅਸਨ ਅਚਾਇ ॥੭॥
ਲੋਕ ਵਹਿਰ ਕੇ ਮਿਲਤਿ ਜਿ ਰਹੈਣ੨।
ਕੈਦ ਬਿਖੈ ਤੌ ਕਿਮ ਦੁਖ ਲਹੈ।


੧ਕਦੀ ਵੀ।
੨ਜੇ ਮਿਲਦੇ ਰਹੇ।

Displaying Page 363 of 492 from Volume 12