Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੯
ਗੁਰ ਕੋ ਸ਼ਬਦ ਪਠਹੁ ਕਰਿ ਧਾਨ।
ਅਰਥ ਬਿਚਾਰ ਅੁਚਾਰਨ ਕਰੀਅਹਿ*।
ਕਿਧੌਣ ਸੁਨੋ ਕਰਿ ਨਿਰਨੈ ਧਰੀਅਹਿ+ ॥੧੯॥
ਚਤੁਰ ਘਟੀ ਸਭਿ ਕਾਜ ਬਿਸਾਰਹੁ।
ਅਰਥ ਸੁਨਹੁ ਕੈ ਆਪ ਅੁਚਾਰਹੁ।
ਸਲਿਤਾ ਮਹਿਣ ਨੌਕਾ ਬਹੁ ਭਰੀਯਤਿ।
ਚਤੁਰੰਗਲ ਜਲ ਵਹਿਰ ਨਿਹਰੀਯਤਿ੧ ॥੨੦॥
ਭਰੀ ਭਾਰ ਸੋਣ ਅੁਤਰਹਿ ਪਾਰ੨।
ਤਿਮਿ ਜਗ ਕਾਰਜ ਕੇ ਬਿਵਹਾਰ।
ਨਿਸ ਦਿਨ ਕਰਿਹੁ ਧਰਮ ਕੀ ਕਿਰਤਿ।
ਚਤੁਰ ਘਟੀ ਦਿਹੁ ਗੁਰ ਮਹਿਣ ਬਿਰਤਿ੩ ॥੨੧॥
ਸਭਿ ਕਾਰਜ ਜੁਤਿ ਹੁਇ ਕਜ਼ਲਾਨ।
ਪ੍ਰਭੂ ਪ੍ਰਸੀਦਹਿਣ ਪ੍ਰੇਮ ਮਹਾਨ੪।
ਸਗਰੇ ਕਾਰਜ ਗੁਰੂ ਸਵਾਰੈ।
ਹਲਤ ਪਲਤ ਮਹਿਣ ਕਬਹੁਣ ਨ ਹਾਰੈ੫ ॥੨੨॥
ਗੁਰੂ ਸ਼ਬਦ ਕੋ ਕਰਿਹੁ ਬਿਚਾਰੁ।
ਇਕ ਚਿਤ ਹੁਇ ਕਰਿ ਨਾਮ ਅੁਚਾਰੁ++।
ਸੁਨਿ ਅੁਪਦੇਸ਼ ਰਿਦੈ ਸ਼ੁਭ ਧਾਰਾ।
ਗੁਰ ਸਿਜ਼ਖ ਹੁਇ ਕਰਿ ਜਨਮ ਸੁਧਾਰਾ ॥੨੩॥
ਗੋਪੀ ਦੂਸਰ ਰਾਮੂ ਮਹਿਤਾ।
*ਪਾ:-ਕਰੀਅਹੁ।
+ਪਾ:-ਧਰੀਅਹੁ।
੧ਨਦੀ ਵਿਚ ਬੇੜੀ ਬਹੁਤ (ਜੀਵਾਣ ਨਾਲ) ਭਰੀ ਹੋਈ ਹੁੰਦੀ ਹੈ, (ਪਰ) ਚਾਰ ਅੁਣਗਲ ਜਲ ਤੋਣ ਬਾਹਰ ਦੇਖੀ ਦੀ
ਹੈ। (ਜੇ ਬੇੜੀ ਜਲ ਤੋਣ ਚਾਰ ਅੁਣਗਲਾਂ ਬੀ ਬਾਹਰ ਨਾ ਰਹੇ ਤਾਂ ਡੁਬ ਜਾਣਦੀ ਹੈ, ਭਾਵ ਇਹ ਕਿ ਆਪਣੇ ਮਨ ਲ਼
ਚਾਰ ਘੜੀ ਤਾਂ ਜਗਤ ਜੰਜਾਲਾਂ ਤੋਣ ਬਾਹਰ ਰਜ਼ਖ ਕੇ ਵਾਹਿਗੁਰੂ ਜੀ ਲ਼ ਸਿਮਰੋ, ਸਾਰਾ ਵਕਤ ਗਰਕ ਰਿਹਾਂ, ਡੁਬ
ਮਰੋਗੇ)।
੨(ਚਾਰ ਅੁਣਗਲ ਜਲ ਤੋਣ ਬਾਹਰ ਰਹੀ ਬੇੜੀ) ਭਾਰ ਨਾਲ ਭਰੀ ਹੋਈ ਬੀ ਪਾਰ ਹੋ ਜਾਣਦੀ ਹੈ।
੩(ਮਨ ਦੀ) ਬ੍ਰਿਤਿ।
੪ਪ੍ਰਸੰਨ ਹੋਵੇਗਾ ਅਤਿਸ਼ੈ ਪ੍ਰੇਮ (ਦੇਖਕੇ)।
੫ਨਾ ਹਾਰ ਹੋਵੇਗੀ।
(ਅ) ਗੁਰੂ ਕਦੇ ਹਾਰ ਨਹੀਣ ਦੇਵੇਗਾ।
++ਚਾਰ ਘੜੀ ਦਾ ਅੁਪਦੇਸ਼ ਅੁਹਨਾਂ ਲ਼ ਦਿਜ਼ਤਾ ਹੈ ਜੋ ਅਠੇ ਪਹਿਰ ਾਫਲੀ ਵਿਚ ਡੁਜ਼ਬੇ ਹੋਏ ਸਨ ਤਾਕਿ
ਅੰਮ੍ਰਿਤ ਵੇਲਾ ਰਜ਼ਬ ਵਜ਼ਲ ਲਾਅੁਣ।
ਇਸ ਦਾ ਅਤੰਤ ਲਾਭ ਹੈ, ਸਾਰਾ ਦਿਨ ਅਸਰ ਜਾਰੀ ਰਹਿਣਦਾ ਹੈ। ਫਿਰ ਸਤਿਸੰਗ ਪ੍ਰਾਪਤ ਪੁਰਖ
ਸਹਿਜੇ ਸਹਿਜੇ ਸਾਸ ਸਿਮਰਨ ਵਿਚ ਆ ਜਾਣਦੇ ਹਨ।