Sri Gur Pratap Suraj Granth

Displaying Page 367 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੨

ਜੀਵਤਿ ਰਹੋ ਸਰਬ ਸੁਖ ਪਾਵੋ।
ਵਾਹਿਗੁਰੂ ਅੁਰ ਬਿਖੈ ਬਸਾਵੋ*।
ਗ੍ਰਿਹਸਤ ਬਿਖੇ ਸੁਖ ਲਹੋ ਸੁਖਾਰੇ।
ਜਥਾ ਕਰਨ ਤਪ ਬਿਪਨ ਮਝਾਰੇ੧ ॥੩੭॥
ਦੁਇ ਛੀਣਬੇ ਮਜ਼ਲਾਰ ਸਹਾਰੂ।
ਪਰੇ ਚਰਨ ਲਖਿ ਗੁਰ ਸੁਖਕਾਰੂ।
ਤਿਨ ਪ੍ਰਤਿ ਕਰਤਿ ਭਏ ਅੁਪਦੇਸ਼।
ਸਿਜ਼ਖਨ ਸੇਵਾ ਕਰਿਹੁ ਵਿਸ਼ੇਸ਼ ॥੩੮॥
ਸੀਣਵਹੁ ਬਸਤ੍ਰ ਅੰਗ ਪਹਿਰਾਵੋ।
ਹੁਇ ਮਲੀਨ ਜੇ, ਮੈਲ ਗਵਾਵੋ।
ਅੁਜ਼ਜਲ ਆਛੇ ਕਰਿ ਕਰਿ ਦੇਹੁ।
ਅੁਰ੨ ਅੁਜ਼ਜਲਤਾ ਪੁਨ ਤੁਮ ਲੇਹੁ ॥੩੯॥
ਗੁਰ ਕੇ ਸੰਗ ਗੰਢ ਤਬ ਪਰੈ੩।
ਸਤਿ ਸੰਗਤਿ ਮਨ ਕੀ ਮਲੁ ਹਰੈ।
ਸ਼ਰਧਾ ਧਰਿਹੁ ਕਰਹੁ ਗੁਰ ਸੇਵਾ।
ਸਿਮਰਹੁ ਨਾਮ ਜੁ ਦੇਵਨਦੇਵਾ੪ ॥੪੦॥
ਇਕ ਪਾਧਾ ਬੂਲਾ ਜਿਸ ਨਾਮੁ।
ਨਮੋ ਠਾਨਿ ਆਯੋ ਗੁਰ ਸਾਮੁ੫।
ਕਹਤਿ ਭਯੋ ਸੇਵਾ ਨਹਿਣ ਹੋਇ।
ਦਿਜ ਕੋ ਜਾਨਿ ਕਰਾਇ ਨ ਕੋਇ ॥੪੧॥
ਜਿਸ ਪ੍ਰਕਾਰ ਹੁਇ ਮਮ ਕਜ਼ਲਾਨ।
ਕਰੋ ਆਪ ਅੁਪਦੇਸ਼ ਬਖਾਨ।
ਕਰੋ ਬਚਨ ਪਠਿ ਸਤਿਗੁਰ ਬਾਨੀ।
ਕੀਜਹਿ ਕਥਾ ਪ੍ਰੇਮ ਕੋ ਠਾਨੀ ॥੪੨॥
ਸਤਿ ਸੰਗਤਿ ਮਹਿਣ ਕਰਿਹੁ ਸੁਨਾਵਨਿ।
ਗੁਰਮਤਿ ਸਿਜ਼ਖਨ ਕੋ ਸਿਖਰਾਵਨਿ।


*ਪਾ:-ਸਮਾਵੋ।
੧ਵਾਹਿਗੁਰੂ ਲ਼ ਹਿਰਦੇ ਵਿਚ ਵਸਾ ਕੇ ਗ੍ਰਿਹਸਤ ਦੇ ਸੁਖਾਂ ਵਿਚ ਬੈਠੇ ਰਹਿਂਾ ਐਸਾ ਹੀ ਜੈਸੇ ਬਨ ਵਿਚ ਤਪ
ਕਰਨਾ।
੨ਰਿਦੇ ਦੀ।
੩ਤਾਂ ਪ੍ਰੀਤੀ ਪਵੇਗੀ।
੪ਦੇਵਤਿਆਣ ਦਾ ਭੀ ਪ੍ਰਕਾਸ਼ਕ ਹੈ।
੫ਗੁਰੂ ਸ਼ਰਨ।

Displaying Page 367 of 626 from Volume 1