Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੮੨
੫੦. ।ਕਜ਼ਟੂ ਸ਼ਾਹ। ਸੇਵਾਦਾਸ ਲ਼ ਬਖਸ਼ਿਸ਼॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੧
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਬਾਸੇ ਦੋਸ ਕਿਤੇਕ।
ਦਰਸਹਿ ਸਿਜ਼ਖ ਨਿਹਾਲ ਹੁਇ, ਕੇਤਿਕ ਲਹੋ ਬਿਬੇਕ ॥੧॥
ਚੌਪਈ: ਕਿਸ ਕੋ ਪ੍ਰਾਪਤਿ ਸਤਿ ਸੰਤੋਸ਼।
ਕੋ ਬ੍ਰਹਮ ਗਾਨੀ ਭਏ ਅਦੇਸ਼।
ਸਜ਼ਤਿਨਾਮ ਸਿਮਰਨਿ ਕਿਸ ਪਾਵਾ।
ਨਿਸ ਦਿਨ ਅੁਰ ਅੰਤਰਿ ਲਿਵਲਾਵਾ ॥੨॥
ਅੁਚਿਤ ਮੁਕਤਿ ਕੇ ਕੇਤਿਕ ਭਏ।
ਗੁਰ ਸੰਗਤਿ ਤੇ ਦੋਸ਼ਨਿ ਹੋਏ।
ਇਕ ਦਿਸ਼ਿ ਤੇ ਸਿਖ ਆਵਤਿ ਬ੍ਰਿੰਦ।
ਬਾਸਨ ਮਧੁ ਕੋ੧ ਭਰੋ ਬਿਲਦ ॥੩॥
ਮਗ ਮਹਿ ਘਰ ਰਹਿ ਕਜ਼ਟੂਸ਼ਾਹੁ।
ਬ੍ਰਹਮ ਗਾਨ ਜਿਸ ਕੇ ਅੁਰ ਮਾਂਹੁ।
ਤਿਸ ਕੇ ਸਦਨ ਰਹੇ ਸਿਜ਼ਖ ਸੋਈ।
ਨਿਸਾ ਬਿਤਾਇ ਚਲਹਿ ਮਗ ਜੋਈ ॥੪॥
ਕਜ਼ਟੂ ਸ਼ਾਹੁ ਸੇਵ ਸਭਿ ਕਰੀ।
ਗੁਰ ਸੰਗਤਿ ਲਖਿ ਸ਼ਰਧਾ ਧਰੀ।
ਖਾਨ ਪਾਨ ਆਛੇ ਕਰਿਵਾਇ।
ਸੁਪਤਨਿ ਕੋ ਦੀਨੀ ਸ਼ੁਭ ਥਾਇ ॥੫॥
ਭਈ ਪ੍ਰਾਤ ਅੁਠਿ ਸੰਗਤਿ ਸਾਰੀ।
ਕ੍ਰਿਯਾ ਸ਼ਨਾਨ ਆਦਿ ਸਭਿ ਧਾਰੀ।
ਜਬਿ ਹੋਏ ਚਲਿਬੇ ਕਹੁ ਤਾਰੀ।
ਬਾਨੀ ਕਜ਼ਟੂਸ਼ਾਹ ਅੁਚਾਰੀ ॥੬॥
ਇਸ ਬਾਸਨ ਮਹਿ ਕਾ ਲੇ ਆਏ?
ਭੋ ਗੁਰੁ ਸਿਜ਼ਖਹੁ! ਦੇਹੁ ਦਿਖਾਏ।
ਸੁਨਿ ਕਰਿ ਕਹੋ ਮਧੂ ਸ਼ੁਭ ਜਾਤਿ੨।
ਸ਼੍ਰੀ ਸਤਿਗੁਰੁ ਹਿਤ ਲੇ ਕਰਿ ਜਾਤਿ ॥੭॥
ਅਧਿਕ ਫਿਰੇ ਇਹ ਕੀਨਿ ਬਟੋਰਾ।
ਗੁਰ ਰਸਨਾ ਕੀ ਲਾਯਕ ਟੋਰਾ।
੧ਬਰਤਨ ਸ਼ਹਿਦ ਦਾ।
੨ਸ਼ਹਦ ਚੰਗੀ ਕਿਸਮ ਦੀ।