Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੮੪
੪੮. ।ਦਿਨ ਦਾ ਜੁਜ਼ਧ-ਜਾਰੀ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੯
ਦੋਹਰਾ: ਸਿਰ ਤੇ ਕੰਚਨ ਖੋਦ ਜਬਿ, ਪਗੀਆ ਸਹਿਤ ਗਿਰਾਇ।
ਨਗਨ ਮੂੰਡ ਮੂੰਡੋ ਹੁਤੋ, ਪਿਖਿ ਸਭਿ ਗੇ ਬਿਸਮਾਇ ॥੧॥
ਨਿਸ਼ਾਨੀ ਛੰਦ: ਇਤਿ ਅੁਤ ਸਗਰੇ ਹਲਚਲੇ, ਕੁਛ ਤ੍ਰਾਸ ਅੁਪੰਨਾ।
ਲਲਾਬੇਗ ਲਜਤਿ ਭਯੋ, ਮਾਨਹੁ ਮਨ ਹੰਨਾ।
ਕਟ ਕੋ ਪਟ ਝਟਪਟ ਠਟੋ, ਲਟਪਟਾ ਲਪੇਟਾ੧।
ਝਪਟ ਬਾਗ੨ ਦਬਟੋ ਤੁਰੰਗ, ਸਟਕੋ ਮੁਲੇਟਾ੩ ॥੨॥
ਕੁਪੋ ਬਿਲੋਚਨ ਰਕਤ ਕਰਿ, ਕਹਿ ਭੁਜਾ ਅੁਠਾਏ।
ਕੋਣ ਨ ਕਰਤਿ ਹੇਲਾ ਅਬਹਿ, ਮਾਰਹੁ ਸਮੁਦਾਏ।
ਇਕ ਇਕ ਛੋਰਿ ਤੁਫੰਗ ਕੋ, ਖੈਣਚਹੁ ਖਰ ਖੰਡੇ।
ਕਰਿਤ ਚਲਹੁ ਸਿਰ ਧਰ ਜੁਦੇ, ਹਯ ਬੇਗ ਪ੍ਰਚੰਡੇ੪ ॥੩॥
ਸੁਨਿ ਆਇਸੁ ਕੋ ਤੁਰਕ ਭਟ, ਬਡ ਮੁਲ ਰਿਸਾਏ।
ਮੁੰਡਤਿ ਮੁੰਡ ਬਿਲਦ ਜਿਨ, ਬਡ ਸ਼ਸਤ੍ਰ ਅੁਠਾਏ।
ਕੋਣਹੂੰ ਅਟਕੀ ਪਾਗ ਸਿਰ, ਟੇਢੀ ਨਿਤ ਧਾਰੇ।
ਗ਼ਰੀਦਾਰ ਬਡ ਛੋਰ ਕੋ, ਪ੍ਰਿਸ਼ਟੀ ਤਕ੫ ਡਾਰੇ ॥੪॥
ਆਮਿਖ ਭਜ਼ਖੀ ਅਧਿਕ ਹੀ, ਬਹੁ ਕਰਹਿ ਅਹਾਰੇ।
ਸੁਰਾਪਾਨ ਕੋ ਪ੍ਰੇਮ ਬਡ, ਮਾਨੀ ਮਤਵਾਰੇ।
ਗੌਰ ਬਰਣ ਸਭਿ ਕੇ ਅਹੈਣ, ਸੂਖਮ ਪਟ ਸੇਤਾ।
ਬਹੁਤੇ ਰਖਹਿ ਕਮਾਨ ਕੋ, ਸਰ ਹਤਨੇ ਹੇਤਾ ॥੫॥
ਕਿਸ ਕਿਸ ਨਿਕਟਿ ਤੁਫੰਗ ਹੈ, ਕਿਹ ਤੋਮਰ ਧਾਰਾ।
ਕਿਨ ਕਿਨ ਲੀਨਹੁ ਮਾਨ ਤੇ, ਕਰਵਾਰ ਦੁਧਾਰਾ।
ਜਮਧਰ ਫੇਣਟਨ੬ ਸਭਿਨਿ ਕੇ, ਬੋਲਤਿ ਨਿਜ ਬੋਲੀ।
ਕਰੋ ਨੇਰ ਗੁਰ ਸੈਨ ਸੋਣ, ਛੂਟਤਿ ਸਰ ਗੋਲੀ ॥੬॥
੧(ਲਲਾਬੇਗ ਨੇ) ਛੇਤੀ ਨਾਲ ਲਕ ਲ਼ ਬਜ਼ਧਾ ਹੋਇਆ ਕਪੜਾ (ਲਾਹ ਕੇ ਸਿਰ ਤੇ) ਲਟਪਟਾ (= ਵਿੰਗਾ ਟੇਢਾ)
ਜਿਹਾ ਲਪੇਟ ਲੀਤਾ।
੨ਵਾਗ ਲ਼ ਝਪਟਾ ਮਾਰ ਕੇ।
੩ਟਲ ਗਿਆ ਮੁਲ ਬਜ਼ਚਾ।
੪ਤਿਜ਼ਖੀ ਚਾਲ ਘੋੜੇ ਦੀ ਕਰੋ।
੫ਪਿਜ਼ਠ ਤਕ।
੬ਕਮਰ ਬੰਦ ਵਿਚ ਕਟਾਰ ਹੈ।
।ਹਿੰਦੀ, ਪੇਟ ਤੋਣ ਪੇਟੀ। ਇਸ ਤੋਣ ਫੇਣਟ, ਫੇਣਟੀਣ ਫੇਣਟਨ = ਪੇਟੀ, ਕਮਰ ਬੰਦ॥ ਫੈਣਟੇ ਸ਼ਸਤ੍ਰ
ਅੁਨ੍ਹਾਂ ਸ਼ਸਤ੍ਰਾਣ ਲ਼ ਕਹਿਦੇ ਹਨ ਜੋ ਹਜ਼ਥੋ ਹਥ ਦੀ ਲੜਾਈ ਵਿਚ ਵਰਤੀਣਦੇ ਹਨ, ਓਹ ਕਮਰ ਬੰਦ ਯਾ ਪੇਟੀ
ਵਿਚੋਣ ਝਜ਼ਟ ਕਢ ਲਈਦੇ ਹਨ, ਇਸ ਕਰਕੇ ਫੇਣਟੇ ਕਹੀਦੇ ਹਨ।