Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੨
ਗੋਇੰਦਵਾਲ ਸਿਵਰ ਕੋ ਘਾਲਾ੧।
ਬਿਜ਼ਪ੍ਰ ਬੀਰਬਲ ਚਮੂੰ ਬਿਸਾਲਾ।
ਪੁਰਿ ਮੈਣ ਪ੍ਰਵਿਸ਼ੇ ਨਰ ਮਤਿ ਹੀਨ।
ਘਰ ਖਜ਼ਤ੍ਰੀਨ ਖੋਜ ਕਰਿ ਲੀਨ ॥੩੫॥
ਆਇ ਦਿਵਾਨ ਬੀਰਬਲ ਬੈਠਾ।
ਮਿਲਹੁ ਸਕਲ ਦੇ ਕਰਿ ਤੁਮ ਭੇਟਾ।
ਸੁਨਿ ਕਰਿ ਗੁਰ ਸਨਬੰਧੀ ਘਨੇ।
ਅਪਰ ਮਿਲੇ ਕੁਛ ਗੁਰ ਢਿਗ ਭਨੇ ॥੩੬॥
ਆਗਾ ਦੇਹੁ ਜਥਾ ਹਮ ਕਰੈਣ।
ਨਾਂਹਿ ਤ ਬਿਜ਼ਪ੍ਰ ਦੈਖ ਕੋ ਧਰੈ।
ਸ਼੍ਰੀ ਗੁਰ ਅਮਰ ਭਨੋ ਜੁਗ੨ ਜਾਵਹੁ।
ਹਮਰੀ ਦਿਸ਼ ਤੇ੩ ਭਾਖਿ ਸੁਨਾਵਹੁ ॥੩੭॥
-ਇਹ ਗੁਰ ਪੁਰਿ ਜਾਨਹੁ ਅੁਰ ਮਾਂਹੀ।
ਕਾਰ ਵਿਹਾਰ ਕਰਤਿ ਕੋ ਨਾਂਹੀ੪।
ਜੋ ਪਰਮੇਸ਼ੁਰ ਦੇਤਿ ਪਠਾਇ।
ਸੋ ਅਚਿ, ਔਰਨ ਦੇਣ ਅਚਵਾਇ+ ॥੩੮॥
ਭੋਜਨ ਲੇਹੁ ਦੇਗ ਤੇ ਜੇਤਾ।
ਤੁਮਰੇ ਨਿਕਟ ਪਠਹਿਣ ਹਮ ਤੇਤਾ।
ਨਹੀਣ ਰਜਤਪਣ ਲੇਤਿ ਨ ਦੇਤਿ।
ਇਹੀ ਰੀਤਿ ਹੈ ਗੁਰੂ ਨਿਕੇਤ੫- ॥੩੯॥
ਤਿਸ ਕੇ ਨਰਨ ਸੰਗ ਸਿਖ ਗਏ।
ਬੈਠੋ ਬਿਜ਼ਪ੍ਰ ਅਹੰਕ੍ਰਿਤ ਕਏ੬।
ਖਰੇ ਹੋਇ ਕਰਿ ਬਾਤ ਸੁਨਾਈ।
ਸ਼੍ਰੀ ਨਾਨਕ ਗਾਦੀ ਇਸ ਥਾਈਣ ॥੪੦॥
ਤ੍ਰਿਤੀ ਥਾਨ ਗੁਰੁ ਅਮਰ ਸੁਹਾਏ।
ਸਿਖ ਸੰਗਤਿ ਅੁਪਦੇਸ਼ ਦ੍ਰਿੜਾਏ।
੧ਡੇਰਾ ਪਾਇਆ।
੨ਦੋ (ਪੁਰਸ਼)।
੩ਅਸਾਡੇ ਵਲੋਣ।
੪ਕੋਈ ਕਾਰ ਵਿਹਾਰ (ਗੁਰੂ ਜੀ) ਨਹੀਣ ਕਰਦੇ।
+ਪਾ:-ਦੇਤ ਅਚਾਇ।
੫ਗੁਰੂ ਘਰ ਦੀ।
੬ਹੰਕਾਰ ਕਰੇ।