Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੯੧
੪੯. ।ਕਾਬਲ ਬੇਗ ਬਜ਼ਧ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੦
ਦੋਹਰਾ: ਥਕਤਿ ਭਏ ਗਨ ਸੂਰਮੇ,
ਖੜਗ ਪ੍ਰਹਾਰਤਿ ਵਾਰ।
ਗਏ ਤੁਰੰਗਮ ਹੁਸ ਘਨੇ੧,
ਭਯੋ ਖੇਤ ਬਿਕਰਾਰ ॥੧॥
ਤੋਟਕ ਛੰਦ: ਤਰਵਾਰ ਹਗ਼ਾਰਹੁ ਨਗ ਪਰੀ।
ਜਿਨ ਰੰਗ ਸੁਰੰਗਤਿ ਸ਼੍ਰੋਂ ਭਰੀ੨।
ਬਹੁ ਟੂਟਿ ਗਈ ਲਗਿ ਲੋਹਨਿ ਪੈ।
ਕਬਗ਼ੇ ਪਰਿ ਭਿੰਨ ਅਸੋਹਨ ਪੈ੩ ॥੨॥
ਤਿਮ ਪੁੰਜ ਤੁਫੰਗਨਿ ਟੂਟਿ ਗਈ।
ਗਨ ਕਾਸ਼ਟ ਕੁੰਦ ਨਿਕੰਦ ਭਈ੪।
ਬਹੁ ਸਾਬਤ ਕੰਚਨ ਕਾਮ ਕਰੀ੫।
ਬਿਨ ਸੂਰਨਿ ਤੇ ਰਣ ਭੂਮ ਪਰੀ ॥੩॥
ਧਰ ਪੈ ਧਰ ਜੋਣ ਕਿਹ ਕੰਧ ਚਿਨੀ੬।
ਕਿਹੁ ਬਾਣਹੁ ਕਟੀ ਕਿਹੁ ਜੰਘ ਹਨੀ।
ਤੁਰਕਾਨਿ ਚੁਤੀਸ ਹਗ਼ਾਰ ਮਰੇ।
ਗੁਰ ਸੂਰ ਹਗ਼ਾਰਨਿ ਪ੍ਰਾਨ ਹਰੇ ॥੪॥
ਇਕ ਜਾਮ ਚਢੋ ਦਿਨ ਜੰਗ ਭਏ।
ਅਸ ਮਾਰ ਮਚੀ ਭਟ ਪ੍ਰਾਨ ਹਏ।
ਜੁਗ ਜਾਮ ਕਛੂ ਘਟ ਰੈਨ ਹੁਤੀ।
ਲਰਿ ਕੈ ਸ਼੍ਰਮ ਤੇ ਜਨੁ ਸੈਨ ਸੁਤੀ ॥੫॥
ਗਨ ਦੁੰਦਭਿ ਸੰਗ ਤੁਰੰਗ ਪਰੇ।
ਗਹਿ ਡੰਗ ਬਜਾਵਨਹਾਰ ਪਰੇ।
ਪੁਤਲੀਨਿ ਸੁ ਖੇਲ ਮਨੋ ਕਰਿ ਕੈ।
ਤਰ ਅੂਪਰਿ ਫੇਰਿ ਦਈ ਧਰਿ ਕੈ੭ ॥੬॥
੧ਬਹੁਤ ਘਬਰਾ ਗਏ।
੨ਜੋ ਲਹੂ ਨਾਲ ਲਿਬੜੀਆਣ ਸੁਹਣੇ ਰੰਗ ਰੰਗੀਜ ਗਈਆਣ ਹਨ।
੩ਕਬਗ਼ੇ (ਧਰਤੀ) ਤੇ ਜੁਦੇ ਪਏ ਸ਼ੋਭ ਨਹੀਣ ਰਹੇ ਸਨ।
੪ਕਾਠ ਦੇ ਕੁੰਦੇ ਟੁਜ਼ਟ ਗਏ।
੫ਬਹੁਤੀਆਣ (ਬੰਦੂਕਾਣ) ਸਾਬਤ ਭੀ ਹਨ ਜਿਨ੍ਹਾਂ ਤੇ ਸੋਨੇ ਦਾ ਕੰਮ ਕੀਤਾ ਹੈ।
੬ਧੜ ਤੇ ਧੜ (ਇੰ ਪਏ ਹਨ) ਜਿਵੇਣ ਕਿਸੇ ਨੇ ਕੰਧ ਚਿਂੀ ਹੋਈ ਹੁੰਦੀ ਹੈ।
੭ਮਾਨੋਣ ਪੁਤਲੀਆਣ ਦਾ ਖੇਲ ਕਰਕੇ ਹੇਠਾਂ ਅੁਤੇ ਫੇਰ ਧਰ ਦਿਜ਼ਤੀਆਣ ਹਨ (ਪੁਤਲੀਆਣ)।