Sri Gur Pratap Suraj Granth

Displaying Page 379 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੩੯੧

੪੩. ।ਇਕ ਅਨਪੜ੍ਹ ਸਿਜ਼ਖ। ਕਬੀਰ ਜੀ ਦੇ ਸਮੇਣ ਦਾ ਪਾਤਸ਼ਾਹ॥
੪੨ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੪
ਦੋਹਰਾ: *ਇਕ ਦਿਨ ਬੈਠੇ ਸਤਿਗੁਰੂ, ਸਿਖ ਸੰਗਤਿ ਚਹੁਫੇਰ।
ਏਕ ਸਿਜ਼ਖ ਤਹਿ ਆਇ ਕੈ, ਬਿਨੈ ਕਰੀ ਤਿਸ ਬੇਰ ॥੧॥
ਚੌਪਈ: ਸਾਚੇ ਪਾਤਿਸ਼ਾਹੁ ਗੁਰ ਪੂਰੇ!
ਆਨਿ ਪਰੋ ਮੈਣ ਸ਼ਰਨਿ ਹਗ਼ੂਰੇ।
ਦੁਖੀ ਸੰਸਾਰ ਦਿਸ਼ਾ ਤੇ ਹੋਵਾ।
ਰਹੋ ਬਿਚਾਰ ਨਹੀਣ ਸੁਖ ਜੋਵਾ ॥੨॥
ਦਿਹੁ ਕਜ਼ਲਾਨ ਕ੍ਰਿਪਾ ਕਹੁ ਠਾਨਹੁ।
ਜਨਮ ਮਰਨ ਦੁਖ ਅਰੁ ਅਘ ਹਾਨਹੁ।
ਪਢੋ ਨਹੀਣ ਮੈਣ ਬਿਜ਼ਦਾ ਕੋਈ।
ਬਰਣ ਗੁਰਮੁਖੀ ਲਖੇ ਨ ਸੋਈ ॥੩॥
ਗੁਰੂ ਕਹੋ ਤੂੰ ਧੰਨ ਮਹਾਨਾ।
ਭਯੋ ਵਿਰਾਗ ਜਗਤ ਦੁਖ ਮਾਨਾ।
ਪਰ ਭਾਈ ਸਿਜ਼ਖਾ! ਮਨ ਚੀਨਿ।
ਮੂਢ ਨ ਸਮੁਝਹਿ ਪਢੇ ਬਿਹੀਨ੧ ॥੪॥
ਦੋਹਰਾ: ਅਨਪਢ ਅੰਧਾ ਜੋ ਚਲਹਿ੨,
ਸਮੁਝ ਨ ਆਵਹਿ ਕਾਇ।
ਬਾਣੀ ਜਿਸ ਕੀ ਸ਼ੁਜ਼ਧ ਹੈ, ਤਿਸੈ ਮਿਲੈ ਹਰਿਰਾਇ ॥੫॥
ਚੌਪਈ: ਚਹੀਅਹਿ ਪਢੋ ਅਲਪ ਕੈ ਘਨੋ।
ਬੁਧਿ ਸੁਧ ਪਰੈ ਸੁਧਾਰੈ ਮਨੋ੩।
ਗੁਣ ਅਵਗੁਣ ਕਰਿਬੋ ਅਨੁਕਰਬੋ੪।
ਜਾਨੇ ਸਭਿ ਕੀ ਸੁਧ ਅੁਰ ਧਰਿਬੋ ॥੬॥
ਪਢਨ ਬਿਖੈ ਗੁਨ ਅਹੈਣ ਅਨੇਕੂ।
ਸਦਗੁਨ ਪ੍ਰਾਪਤਿ ਆਦਿ ਬਿਬੇਕੂ।
ਯਾਂ ਤੇ ਪਢਨ ਅਹੈ ਬਹੁ ਨੀਕਾ।
ਅਨਪਢ ਰਹੈ ਅੰਧ ਨਿਤ ਹੀਕਾ੫ ॥੭॥


*ਹੁਣ ਇਹ ਸੌ ਸਾਖੀ ਦੀ ੧੯ਵੀਣ ਸਾਖੀ ਚਜ਼ਲੀ ਹੈ।
੧ਪੜ੍ਹੇ ਬਿਨਾਂ ਮੂਰਖ ਸਮਝ ਨਹੀਣ ਸਕਦਾ।
੨ਅਨਪੜ੍ਹ (ਪੁਰਸ਼) ਅੰਨ੍ਹੇ (ਜੋ = ਜੋਣ) ਵਾਣੂ ਚਲਦਾ ਹੈ।
੩ਬੁਜ਼ਧੀ ਸ਼ੁਧ ਹੋ ਜਾਣਦੀ ਹੈ ਮਨ ਸੁਧਾਰ ਲੈਣਦਾ ਹੈ।
੪ਨਾ ਕਰਨ ਯੋਗ।
੫ਹਿਰਦੇ ਦਾ ਅੰਧਾ।

Displaying Page 379 of 448 from Volume 15