Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੩੯੧
੫੧. ।ਖੰਭਾਂ ਦੁਵਾਰਾ ਅੁਪਦੇਸ਼॥
੫੦ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>
ਦੋਹਰਾ: ਥਿਰੋ ਖਾਲਸਾ ਪਾਸ ਗਨ ਹੁਕਮ ਕਰੋ ਮਹਾਰਾਜ।
ਦੂਰ ਦੂਰ ਲਗਿ ਖਰੇ ਰਹੁ* ਬਾਨ ਖੋਜਿਬੇ ਕਾਜ ॥੧॥
ਚੌਪਈ: ਸੁਨਿ ਕਰਿ ਸਿੰਘ ਧਾਇ ਕਰਿ ਗਏ।
ਖਰੇ ਸੈਣਕਰੇ ਹੋਵਤਿ ਭਏ।
ਪੂਰਬ ਦਿਸ਼ਿ ਸ਼੍ਰੀ ਮੁਖ ਕੋ ਕਰਿ ਕੈ।
ਚਾਂਪ ਕਠੋਰ ਆਪ ਕਰ ਧਰਿ ਕੈ ॥੨॥
ਖੈਣਚੋ ਬਾਨ ਸੰਧਿ ਕੈ ਬਲ ਤੇ।
ਸਕਲ ਬਿਲੋਕਤਿ ਹੈਣ ਤਿਸ ਚਲਿਤੇ।
ਕਹੋ ਗੁਰੂ ਦੇਖਹੁ ਨਭ ਜੈ ਹੈ੧।
ਰਾਖਹੁ ਦ੍ਰਿਸ਼ਟਿ ਤਰੇ ਅੁਤਰੈ ਹੈ? ॥੩॥
ਛੋਰੋ ਜਬੈ, ਮਹਾਂ ਧੁਨਿ ਹੋਈ।
ਗਰਜਿ ਸੁਨੀ ਸਭਿ, ਗਮਨੋ ਸੋਈ।
ਰਹੇ ਦੇਖਤੇ ਦ੍ਰਿਗਨ ਲਗਾਇ।
ਗਯੋ ਅੁਤੰਗ ਨ ਪਰੈ ਦਿਖਾਇ ॥੪॥
ਬਹੁਰ ਦੂਸਰੋ ਤਾਗਨਿ ਕੀਨ।
ਤੀਸਰ ਚਾਂਪ ਐਣਚਿ ਤਬਿ ਦੀਨ।
ਤਿਮ ਹੀ ਚੌਥੇ ਦਿਯੋ ਚਲਾਇ।
ਬਹੁਰ ਪੰਚਮੋ ਗਾਜਤਿ ਜਾਇ ॥੫॥
ਸਭ ਸੋਣ ਕਹਿ ਕਹਿ ਤਾਗਨ ਕਰੈਣ।
ਅੂਪਰ ਦੂਰ ਦ੍ਰਿਸ਼ਟਿ ਨਹਿ ਧਰੈਣ।
ਦੇਖਤਿ ਰਹੇ ਖਰੇ ਸਭਿ ਹੋਇ।
-ਆਵਹਿ ਤੀਰ੨- ਪ੍ਰਤੀਖਹਿ ਸੋਇ ॥੬॥
ਬੀਤੋ ਜਾਮ ਰਹੇ ਤਹਿ ਠਾਂਢੇ।
ਹਟਿ ਨਹਿ ਆਏ, ਅਚਰਜ ਬਾਢੇ।
ਪੁਨ ਸਭਿ ਸਤਿਗੁਰ ਨਿਕਟ ਪਹੂਚੇ।
ਪ੍ਰਭੁ ਜੀ! ਦੇਖਿ ਰਹੇ ਹਮ ਅੂਚੇ ॥੭॥
ਗਏ ਗਗਨ ਮਹਿ ਫਿਰੇ ਨ ਫੇਰੇ੩।
*ਪਾ:-ਹੋਇ।
੧ਅਕਾਸ਼ ਲ਼ ਜਾਣਦਾ ਹੈ (ਬਾਣ)।
੨ਤੀਰ ਆਵੇਗਾ।
੩(ਬਾਣ) ਵਾਪਸ ਨਹੀਣ ਮੁੜੇ।