Sri Gur Pratap Suraj Granth

Displaying Page 379 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੯੨

੫੬. ।ਰਾਮਰਾਇ ਜੀ ਦੀ ਸਖਾਵਤ। ਸਾਹਨ ਸਾਹ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੭
ਦੋਹਰਾ: ਪੁਨਿ ਇਕ ਦਿਨ ਗਮਨੇ ਸਭਾ,
ਨਦਨ ਸ਼੍ਰੀ ਹਰਿਰਾਇ।
ਬੈਠੇ ਅੂਚੇ ਜਾਇ ਕਰਿ,
ਜਿਸ ਪ੍ਰਤਾਪ ਰਹੋ ਛਾਇ ॥੧॥
ਚੌਪਈ: ਸਰਬ ਰੀਤਿ ਤੇ ਸਰਬ ਹਟਾਏ।
ਦੋਖੀ ਦੁਸ਼ਟ ਬਿਸਾਲ ਦਬਾਏ।
ਕਰਿ ਨ ਸਕਹਿ ਕੈ ਸਿਅੁਣ ਬੁਰਿਆਈ।
ਬਾਰ ਬਾਰ ਅਗ਼ਮਤਿ ਪਤਿਆਈ ॥੨॥
ਸੂਰਜ ਸਮ ਪ੍ਰਤਾਪ ਕੋ ਕਰਿ ਕੈ।
ਤੁਰਕ ਤੇਜ ਤਾਰਨ ਤੁਲ ਹਰਿ ਕੈ।
ਅਚਲ ਸੁਜਸੁ ਅਪਨੋ ਬਿਸਤਾਰਾ।
ਸਭਿ ਕੇ ਅੂਪਰ ਭਯੋ ਅਪਾਰਾ ॥੩॥
ਸ਼ਾਹੁ ਕਰੋ ਅਪਨੇ ਅਨੁਸਾਰੀ।
ਦੋਖੀ ਦੁਖਹਿ ਦੇਖਿ ਦੁਤਿ ਭਾਰੀ।
ਭਰੀ ਕਚਹਿਰੀ ਬੈਠੋ ਸ਼ਾਹੂ।
ਤਬਿ ਸੁਾਤ ਆਈ ਚਲਿ ਪਾਹੂ ॥੪॥
ਕਿਸੀ ਦੇਸ਼ ਤੇ ਪਠਈ ਕਾਹੂੰ।
ਵਸਤੁ ਅਮੋਲਕ ਦੇਖਹਿ ਤਾਹੂੰ।
ਕੰਚਨ ਕੇ ਕੰਕਨ ਸ਼ੁਭ ਬਨੇ।
ਜਿਸ ਪਰ ਲਗੇ ਜਵਾਹਰ ਘਨੇ ॥੫॥
ਹੀਰੇ ਜਟਤਿ ਦਮਕ ਬਡ ਅੁਠੇ।
ਪਹਿਰਨਿ ਸ਼ਾਹੁ ਹੇਤੁ ਕਿਨ ਪਠੇ।
ਸਭਾ ਬਿਲੋਕਤਿ ਰਹੇ ਲੁਭਾਏ।
ਪਿਖਹਿ ਨੁਰੰਗਾ ਹਾਥ ਅੁਠਾਏ ॥੬॥
ਤਬਿ ਸ਼੍ਰੀ ਰਾਮਰਾਇ ਬਚ ਕਹੇ।
ਕੰਕਨ ਅਜਬ ਆਜ ਇਹੁ ਲਹੇ।
ਹਮ ਕਹੁ ਦੇਹੁ ਪਹਿਰ ਹੈਣ ਹਾਥ।
ਲੇ ਕਰਿ ਤੁਮ ਤੇ ਦਿਜ਼ਲੀ ਨਾਥ! ॥੭॥
ਨਹੀਣ ਅਪਰ ਬਲ ਐਸੇ ਹੋਇ।
ਨਤੁ ਕਰਵਾਇ ਲੇਤਿ ਇਮ ਦੋਇ।

Displaying Page 379 of 412 from Volume 9