Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੩
ਅਰਥ: (ਪ੍ਰਸ਼ਨ) ਸ਼੍ਰੀ ਗੁਰੂ ਜੀ ਦਾ ਸ੍ਰੇਸ਼ਟ ਜਸ ਲਾਲ ਵਾਣੂ (ਇਜ਼ਕ) ਸੁੰਦਰ ਰਤਨ ਹੈ, ਜੋ
ਸਿਜ਼ਖੀ (ਰੂਪੀ) ਪਹਾੜ ਦੇ (ਅੁਜ਼ਚੇ) ਥਾਂਈ (ਲਝਦਾ) ਹੈ, ਮੇਰੇ (ਪਾਸ) ਸਾਧਨ ਰੂਪੀ
ਪੈਰ ਨਹੀਣ ਹਨ, ਮੈਣ (ਮਾਨੋ) ਪਿੰਗਲਾ ਹਾਂ ਅੁਪਰ ਕੀਕੂੰ ਚੜ੍ਹਾਂ* ॥੨੯॥
(ਪਰ ਮੈਣ ਇਹ) ਚਾਹੁੰਦਾ (ਗ਼ਰੂਰ ਹਾਂ ਕਿ) ਅਪਣੀ ਮਤਿ ਲ਼ (ਗੁਰੂ ਜਸ ਰੂਪੀ ਲਾਲਾਂ ਦੇ
ਮਣਕੇ) ਪ੍ਰੋ ਕੇ ਪਹਿਰਾਣਵਾ ਤੇ ਇਸਲ਼ ਸ਼ਿੰਗਾਰ ਲਾ ਦਿਆਣ, ਪ੍ਰੇਮ ਰੂਪੀ ਧਾਗੇ ਵਿਚ
(ਗੁਰੂ ਜਸ ਰੂਪੀ ਖਿਜ਼ਲਰੇ ਰਤਨਾਂ ਲ਼) ਬੰਨ੍ਹਕੇ, ਜੋ ਲੋਕ ਤੇ ਪ੍ਰਲੋਕ (ਦੋਹੀਣ ਥਾਂਈਣ)
ਸੁਹਣਾ ਤੇ ਪਵਿਜ਼ਤ੍ਰ ਹੈ ॥੩੦॥
(ਅੁਜ਼ਤਰ) ਗੁਰੂ ਦੀ ਕ੍ਰਿਪਾਲਤਾ (ਰੂਪੀ) ਅਸਵਾਰੀ ਪ੍ਰਾਪਤ ਕਰਕੇ ਸਿਜ਼ਖੀ ਦੀ ਅੁਜ਼ਚਤਾ (ਜੋ
ਪਰਬਤ ਰੂਪ ਹੈ) ਪਰ ਚੜ੍ਹ ਜਾਵੀਦਾ ਹੈ, (ਐਅੁਣ) ਮੇਰਾ ਮਨੋਰਥ ਪੂਰਨ ਹੋ ਜਾਏਗਾ,
(ਜੋ) ਮੈਣ ਗੁਰੂ ਜੀ ਦੇ ਚਰਨਾਂ ਲ਼ ਦਿਨੇ ਰਾਤ ਸੇਵਾਣ ॥੩੧॥
ਇਸ ਕਰਕੇ ਮੈਲ਼ (ਹੁਣ) ਭਰੋਸਾ ਹੈ ਕਿ ਗ੍ਰੰਥ (ਮੇਰਾ) ਸਾਰਾ ਸੰਪੂਰਣ ਹੋ ਜਾਏਗਾ (ਹਾਂ, ਜਿਨ੍ਹਾਂ
ਸਤਿਗੁਰਾਣ ਨੇ) ਤੁਰਕਾਣ ਦੇ ਰਾਜ ਦੇ ਤੇਜ ਰੂਪੀ (ਭਾਰੇ) ਬਨ ਲ਼ ਦਾਵਾ ਅਗਨੀ (ਵਾਣੂ
ਲਗਕੇ) ਇਕ ਵੇਰ ਤਾਂ ਸੁਵਾਹ ਕਰਕੇ ਮਿਟਾ ਦਿਜ਼ਤਾ ਹੈ, (ਮੈਲ਼ ਭਰੋਸਾ ਹੈ ਕਿ ਓਹ
ਮੇਰੇ ਕੰਮ ਵਿਚ ਪੈਂ ਵਾਲੇ ਵਿਘਨਾਂ ਦਾ ਤੇਜ ਹਰਿ ਲੈਂਗੇ) ॥੩੨॥
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਰਾਣ ਦੇ ਤਾਰਨੇ ਲਈ ਜਗਤ (ਰੂਪੀ) ਖੇਤ ਵਿਚ ਸਿਜ਼ਖੀ ਦੀ ਵੇਲ
ਬੋਈ, ਦੂਸਰੇ (ਨੌਣ) ਸਤਿਗੁਰਾਣ ਨੇ (ਸਮੇਣ ਸਮੇਣ) ਅੁਪਦੇਸ਼ (ਰੂਪੀ) ਜਲ ਦੇ ਦੇ ਕੇ ਓਹ
(ਵਲ) ਚੰਗੀ ਤਰ੍ਹਾਂ ਪਾਲੀ, (ਅੁਸ ਵੇਲੇ ਲ਼) ਸਤਿਨਮ ਦਾ ਸਿਮਰਨ (ਰੂਪੀ) ਸ੍ਰੇਸ਼ਟ
ਫੁਜ਼ਲ ਪਿਆ, ਜਿਸ ਲ਼ ਬ੍ਰਹਮ ਗਾਨ (ਰੂਪੀ) ਮਨੋਵਾਣਛਤ ਫਲ (ਲਗਾ), ਜਿਸਲ਼
ਸ਼੍ਰੀ ਕਲਗੀਧਰ ਜੀ ਨੇ ਕਈ ਵਾਰ ਜੰਗ ਰਚਕੇ ਅਨੇਕ ਜਤਨਾਂ ਨਾਲ (ਬਚਾਇਆ ਤੇ)
ਪ੍ਰਤਿਪਾਲਿਆ।
।ਾਲਸਾ ਦਾ ਰੂਪਕ॥
ਪੰਥ ਖਾਲਸਾ ਸੁਰਤਰੁ ਬੋਵਾ।
ਸਤਿਗੁਰ ਤਪ ਦਿਢ ਮੂਲ ਖਰੋਵਾ।
ਸਿਖ ਸੰਗਤਿ ਛਾਯਾ ਜਿਸ ਪਾਇ।
ਦੁਹਿ ਲੋਕਨ ਸੁਖ ਕੋ ਅੁਪਜਾਇ ॥੩੫॥
ਕਲਪ ਲਤਾ ਸਿਜ਼ਖੀ ਗੁਨ ਭੋਵਾ।
ਤਿਸ ਕੋ ਆਸ੍ਰੈ ਦਿਢ ਇਹ ਹੋਵਾ।
ਸਭਿਹਿਨ ਕੋ ਅਭਿਬੰਦਨ ਕੈ ਕੈ।
ਕਰੋਣ ਗ੍ਰਿੰਥ ਚਿੰਤਾ ਅੁਰ ਖੈ ਕੈ ॥੩੬॥
ਸੁਰਤਰੁ = ਕਲਪ ਬ੍ਰਿਜ਼ਛ।
* ਅਹੋ-ਪਦ ਦਾ-ਅਹੌਣ-ਅਰਥ ਕਰੀਏ ਤਾਂ ਅੁਜ਼ਪਰਲਾ ਅਰਥ ਠੀਕ ਹੈ, -ਅਹੋ-ਪਾਠ ਕਰਕੇ ਫਿਰ ਅਰਥ
ਐਅੁਣ ਲਗਦਾ ਹੈ-ਅਹੋ ਪਿੰਗ ਕਿਮ ਚਢਵਅੁ ਤੇਰੇ:-ਓਹ ਹੋ! ਮੈਣ ਤਾਂ ਪਿੰਗਲਾ ਹਾਂ (ਹੇ ਪਰਬਤ) ਤੇਰੇ ਅੁਪਰ
ਕੀਕੂੰ ਚੜ੍ਹਾਂ ?