Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੯
੪੨. ।ਇਕ ਮਾਈ ਦਾ ਪੁਜ਼ਤ੍ਰ ਜਿਵਾਅੁਣਾ, ਤੇਈਆ ਤਾਪ ਦਾ ਪ੍ਰਸੰਗ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੩
ਦੋਹਰਾ: ਇਕ ਦਿਨ ਸਤਿਗੁਰ ਨਿਸਾ ਮਹਿਣ,
ਸਿਹਜਾ ਪਰ ਸੁਪਤਾਇ੧।
ਕੂਕ ਪੁਕਾਰੀ ਨਾਰਿ ਇਕ,
ਸਗਰੀ ਪੁਰੀ ਸੁਨਾਇ ॥੧॥
ਚੌਪਈ: ਗੁਰ ਕੇ ਖੁਲੇ ਸੁਨਤਿ ਹੀ ਨੈਨ।
ਬੋਲੇ ਦਾਸ ਸੰਗ ਸੁਖ ਦੈਨ।
ਕੌਨ ਅਚਾਨਕ ਕੀਨ ਪੁਕਾਰੀ?
ਕਿਸ ਤੇ ਦੁਖ ਪਾਯੋ ਇਸ ਨਾਰੀ? ॥੨॥
ਸੁਨਿ ਬਜ਼ਲੂ ਨੇ ਤਬਹਿ ਬਤਾਈ।
-ਪੁਜ਼ਤ੍ਰ ਪੁਜ਼ਤ੍ਰ- ਕਹਿ ਕੋ ਬਿਲਲਾਈ।
ਕਹਾਂ ਭਯੋ ਕੁਛ ਜਾਇ ਨ ਜਾਨਾ।
ਨਦਨ ਦੁਖੀ ਕਿ ਹਤਿ ਭਾ ਪ੍ਰਾਨਾ ॥੩॥
ਸਤਿਗੁਰ ਕਹੋ ਜਾਇ ਸੁਧ ਆਨਹੁ।
ਭਈ ਦੁਖੀ ਕਿਮਿ ਹਮਹਿਣ ਬਖਾਨਹੁ।
ਸੁਨਿ ਆਇਸੁ ਬਜ਼ਲੂ ਚਲਿ ਗਯੋ।
ਮ੍ਰਿਤਕ ਪੁਜ਼ਤ੍ਰ ਤਿਹ ਦੇਖਤਿ ਭਯੋ ॥੪॥
ਸਭਿ ਬਿਧਿ ਬੂਝਿ ਗੁਰੂ ਢਿਗ ਕਹੋ।
ਤ੍ਰਿਯ ਬਿਧਵਾ ਕੇ ਇਕ ਸੁਤ ਰਹੋ੨।
ਤੇਈਆ ਤਾਪ ਖੇਦ ਤਿਸੁ ਦੈ ਕੈ।
ਕਰੋ ਮ੍ਰਿਤਕ ਬਹੁ ਨਿਰਬਲ ਕੈ ਕੈ ॥੫॥
ਸੁਨਿ ਗੁਰ ਕਹੋ ਪ੍ਰਾਤਿ ਜਬਿ ਹੋਇ।
ਮਰੋ ਪੁਜ਼ਤ੍ਰ ਤਿਸ ਜੀਵਨ ਹੋਇ।
ਅਬਿ ਕਹਿ ਦੇਹੁ ਨ ਕਰਹਿ ਬ੍ਰਿਲਾਪ।
ਬੰਧਹਿਣ ਕੈਦ ਜਿ ਤੇਈਆ ਤਾਪ ॥੬॥
ਸੁਨਿ ਬਜ਼ਲੂ ਨੇ ਜਾਇ ਹਟਾਈ।
ਭਈ ਭੋਰ ਸੁਤ ਮ੍ਰਿਤੁ ਲੈ ਆਈ।
ਅੁਠਿ ਸਤਿਗੁਰ ਤਿਹ ਚਰਨ ਲਗਾਯੋ।
ਤੂਰਨ ਬਾਲਕ ਤਬਹਿ ਜਿਵਾਯੋ ॥੭॥
੧ਸੁਜ਼ਤੇ।
੨ਇਕ ਪੁਜ਼ਤ੍ਰ ਹੈ ਸੀ।