Sri Gur Pratap Suraj Granth

Displaying Page 384 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੯੭

੫੮. ।ਸਚ ਖੰਡ ਪ੍ਰਵੇਸ਼॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੫੯
ਦੋਹਰਾ: ਵਹਿਰ ਖਰੇ ਜੋਧਾ ਰਹੈਣ, ਨਿਸ ਦਿਨ ਮਹਿ ਸਮੁਦਾਇ।
ਚਹੁਦਿਸ਼ਿ ਭਜਨ ਅਖੰਡ ਹੈ, ਸ਼ਬਦ ਰਾਗ ਜੁਤਿ ਗਾਇ ॥੧॥
ਚੌਪਈ: ਚਹੁੰਦਿਸ਼ਿ ਕੋਸ਼ਠ ਕੇ ਪਰਵਾਰੇ।
ਭਈ ਸੰਗਤਾਂ ਆਨਿ ਹਗ਼ਾਰੇ।
ਭਾਅੁ ਸਭਿਨਿ੧ ਕੇ ਭਯੋ ਬਿਸਾਲਾ।
ਸਿਮਰਹਿ ਸਤਿਗੁਰ ਪ੍ਰਭੂ ਕ੍ਰਿਪਾਲਾ ॥੨॥
ਗੁਰ ਆਗਵਨ ਸੁਰਨਿ ਸੁਧ ਪਾਈ।
ਬ੍ਰਹਮਾਦਿਕ ਮਨ ਮੋਦ ਬਢਾਈ।
ਗੀਰਬਾਨ੨ ਸਭਿ ਚਢੇ ਬਿਬਾਨ।
ਤੂਰਨ ਆਇ ਥਿਰੇ ਅਸਮਾਨ ॥੩॥
ਕਮਲਾਸਨ ਆਰੂਢਿ ਮਰਾਲਾ।
ਚੰਦ੍ਰਚੂੜ ਚਢਿ ਬ੍ਰਿਖਭ੩ ਬਿਸਾਲਾ।
ਲੈ ਕਰਿ ਅਪਨੇ ਗਨ੪ ਸਮੁਦਾਯਾ।
ਆਵਤਿ ਭੇ ਜੈ ਸ਼ਬਦ ਅਲਾਯਾ ॥੪॥
ਤਥਾ ਪਾਕ ਸਾਸਨ੫ ਚਲਿ ਆਯੋ।
ਬਾਯੂ, ਬੰਨ੍ਹੀ ਅਨਦ ਅੁਪਾਯੋ।
ਦਾਦਸ਼ ਦਿਨਕਰ੬ ਮੂਰਤਿ ਧਰੀ।
ਆਇ ਨਿਸਾਪਤ੭ ਥਿਰਤਾ ਕਰੀ ॥੫॥
ਪੌਂ ਅੁਣੰਜਾ, ਰੁਜ਼ਦ੍ਰ ਇਕਾਦਸ਼੮।
ਬ੍ਰਿੰਦ ਅਪਸਰਾਣ, ਨਾਚਤਿ ਹਸਿ ਹਸਿ।
ਬਿਜ਼ਦਾਧਰ ਕਿੰਨਰ ਚਲਿ ਆਏ।
ਗੋਰਖ ਆਦਿ ਸਿਜ਼ਧ ਸਮੁਦਾਏ ॥੬॥
ਕਰਤਿ ਮੰਗਲਾਚਾਰ ਬਿਲਦੈ।
ਗੁਰ ਪ੍ਰਲੋਕ ਹੁਇ ਮਿਲਤਿ ਅਨਦੈ।

੧ਪ੍ਰੇਮ।
੨ਦੇਵਤੇ।
੩ਸ਼ਿਵਜੀ ਚੜ੍ਹ ਕੇ ਬੈਲ ਤੇ।
੪ਗਣ।
੫ਇੰਦਰ।
੬ਸੂਰਜ।
੭ਚੰਦ੍ਰਮਾਂ।
੮ਗਿਆਰਾਣ ਸ਼ਿਵ।

Displaying Page 384 of 405 from Volume 8