Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੩
ਤ੍ਰਿਪਤਾਵਹੁ ਅਹਾਰ ਜਹਿਣ ਲਹੋ।
ਘਰੀ ਮਾਤ੍ਰ ਹਮ ਠਹਿਰਨਿ ਕਰੈਣ।
ਪੁਨ ਹਮ ਚਲੈਣ ਤੋਹਿ ਸੰਗ ਧਰੈਣ੧ ॥੨੮॥
ਤਹਿਣ ਧੋਬੀ ਇਕ ਬਸਤ੍ਰ ਪਖਾਰਹਿ।
ਜਲ ਨਿਚੋਰ ਸ਼ੁਸ਼ਕਨਿ ਕੋ ਡਾਰਹਿ।
ਜਬਿ ਲਾਲੋ ਤੇ ਆਗਾ ਲੀਨਿ।
ਤਤਛਿਨ ਚਢਿਬੋ ਤਿਸ ਤਨ ਕੀਨਿ ॥੨੯॥
ਭਯੋ ਕੰਪ ਧੋਬੀ ਗਿਰ ਪਰੋ।
ਸਰਬ ਸਰੀਰ ਪੀਰਬੋ੨ ਕਰੋ।
ਰੁਧਿਰ੩ ਨਿਚੋਰ ਲੀਨਿ ਤਬਿ ਐਸੇ।
ਬਸਤ੍ਰ ਨਿਚੋਰਤਿ ਜਲ ਕੋ ਜੈਸੇ ॥੩੦॥
ਤਹਿਣ ਘਟ ਫੋਰਿ ਠੀਕਰਾ ਭਰੋ।
ਲਾਲੋ ਨਿਕਟ ਲਾਇਬੋ ਕਰੋ।
ਲਗੋ ਦਿਖਾਵਨ ਲੇਹੁ ਨਿਹਾਰ।
ਇਸ ਪ੍ਰਕਾਰ ਕੋ ਮੋਰਿ ਅਹਾਰ ॥੩੧॥
ਚਿਰੰਕਾਲ ਤੇ ਛੁਧਤਿ੪ ਬਿਸਾਲਾ।
ਪਾਨ ਕਰੌਣ ਤ੍ਰਿਪਤੌਣ ਇਸ ਕਾਲਾ।
ਕ੍ਰਿਪਾ ਆਪ ਕੀ, ਮੋਹਿ ਬਚਾਯੋ।
ਬਡ ਬੰਧਨ ਤੇ ਖੋਲਿ* ਮੁਚਾਯੋ੫ ॥੩੨॥
ਸੁਨਿ ਅਰ ਪਿਖਿ ਲਾਲੋ ਅੁਰ ਤ੍ਰਾਸਾ।
-ਗਹੋ ਪਿੰਜਰੇ ਬਿਖੇ ਨਿਕਾਸਾ੬।
ਬਡੀ ਬਲਾਇ ਨ ਮੈਣ ਕੁਛ ਜਾਨਾ।
ਸੰਗ ਕ੍ਰਰ ਕਰਮਾਂ ਅਬਿ ਆਨਾ੭- ॥੩੩॥
ਕਹਨਿ ਲਗੋ ਚਲਿ ਹਟਿ ਗੁਰ ਪੌਰ੮।
ਮੈਣ ਨ ਲਿਜਾਵੌਣ ਅਪਨੀ ਠੌਰ।
੧ਤੈਲ਼ ਨਾਲ ਕਰਕੇ।
੨ਦੁਖੀ, ਪੀੜਿਤ।
੩ਦੁਖੀ, ਪੀੜਿਤ।
੪ਭੁਜ਼ਖਾ।
*ਪਾ:-ਬੋਲਿ।
੫ਛੁਡਾਇਆ।
੬ਫੜਿਆ ਹੋਇਆ ਸੀ, ਪਿੰਜਰੇ ਵਿਚੋਣ (ਮੈਣ) ਕਢਾਇਆ।
੭ਭਿਆਨਕ ਕਰਮਾਂ ਵਾਲਾ ਆਪਣੇ ਨਾਲ ਆਣਦਾ ਹੈ।
੮ਗੁਰੂ ਜੀ ਦੇ ਦਰਵਾਜੇ।