Sri Gur Pratap Suraj Granth

Displaying Page 388 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੪੦੧

ਅਪਨੀ ਐਣਠ ਸੁਜਸੁ ਬਿਰਧਾਵਹੁ।
ਇਹ ਤੁਮ ਬਿਖੈ ਰੀਤਿ ਬਹੁ ਖੋਟੀ।
ਕਰਤਿ ਰਹੇ, ਕਿਨ ਪ੍ਰਥਮ ਨ ਹੋਟੀ ॥੪੩॥
ਆਗੇ ਕੋ ਚਹੀਅਹਿ ਤੁਮ ਐਸੇ।
ਤਨੁਜਾ ਤੁਰਕ ਨ ਦੀਜਹਿ ਕੈਸੇ।
ਸੁਨਤਿ ਨਰਿੰਦਨਿ ਰਿਦੇ ਬਿਚਾਰੀ।
-ਗੁਰੂ ਅੁਪਦੇਸ਼ ਹਮਹੁ ਜਸੁ ਕਾਰੀ ॥੪੪॥
ਦੇਸ਼ ਬਿਦੇਸ਼ਨ ਮਹਿ ਅਪਕੀਰਤਿ।
ਸਭਿ ਰਜਪੂਤਨਿ ਕੀ ਬਿਸਤੀਰਤਿ-।
ਇਜ਼ਤਾਦਿਕ ਬਹੁ ਦੁਹਨ ਬਿਚਾਰੀ।
ਗੁਰ ਹਗ਼ੂਰ ਤਬਿ ਸਪਥ ਅੁਚਾਰੀ ॥੪੫॥
ਜੋ ਰਜਪੂਤ ਬੀਜ ਸ਼ੁਭ ਹੋਇ।
ਤਨੁਜਾ ਤੁਰਕ ਨ ਦੈ ਹੈ ਕੋਇ।
ਸ਼੍ਰੀ ਗੁਰ! ਤੁਮਰੋ ਭਯੋ ਪਿਤਾਮਾ।
ਸੁਜਸੁ ਆਜ ਲਗਿ ਤਿਨ ਅਭਿਰਾਮਾ ॥੪੬॥
ਰਾਜੇ ਬਾਵਨ ਕੋ ਮੁਚਵਾਇ।
ਵਹਿਰ ਗਾਲਿਯਰ ਤੇ ਤਬਿ ਆਇ।
ਤੁਮ ਭੀ ਅਹੋ ਤਿਨਹੁ ਕੇ ਪੋਤੇ।
ਰਣ ਮਹਿ ਮਹਾਂ ਬੀਰ ਰਸ ਪੋਤੇ੧ ॥੪੭॥
ਸੁਨੇ ਜੰਗ ਰਾਵਰ ਕੇ ਭਾਰੇ।
ਕਰੋ ਸ਼ੋਕ ਤੁਰਕਾਨੇ ਸਾਰੇ।
ਸ਼੍ਰੀ ਗੁਰ ਕ੍ਰਿਪਾ ਦ੍ਰਿਸ਼ਟਿ ਤਬਿ ਕੀਨਿ।
ਸਿਪਰ ਖੜਗ ਮੰਗਵਾਵਨਿ ਕੀਨਿ ॥੪੮॥
ਬਖਸ਼ੀ ਜੈ ਸਿੰਘ ਕੋ ਹਰਖਾਇ।
ਲੇ ਕਰ ਮਹਿ ਪਗ ਸੀਸ ਨਿਵਾਇ।
ਤਰਕਸ਼ ਧਨੁਖ ਦੇਖਿ ਕਰਿ ਪੀਨ।
ਨ੍ਰਿਪਤਿ ਅਜੀਤ ਸਿੰਘ ਕਹੁ ਦੀਨ ॥੪੯॥
ਗੁਰ ਤੇ ਲੇ ਬਖਸ਼ਿਸ਼ ਹਰਖਾਏ।
ਨਮੋ ਕਰੀ ਹੁਇ ਬਿਦਾ ਸਿਧਾਏ।


੧ਬੀਰ ਰਸ ਨਾਲ ਭਰੇ ਹੋਏ ।ਪੋਤੇ=ਪ੍ਰੋਤੇ॥।
(ਅ) ਬੀਰ ਰਸ ਦੇ ਜਹਾਗ਼ ਹੋ।
।ਸੰਸ:, ਪੋਤ=ਜਹਾਜ॥।

Displaying Page 388 of 409 from Volume 19