Sri Gur Pratap Suraj Granth

Displaying Page 391 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੦੬

ਗੁਰ ਦਰਸ਼ਨ ਕੋ ਇਕਠੇ ਆਵਹੁ ॥੬॥
ਤਬਿ ਪਾਰੋ ਨੇ ਲਿਖਿ ਪਰਵਾਨੇ।
ਪਠੇ ਪੁਰਨਿ ਜਹਿਣ ਜਹਿਣ ਸਿਖ ਜਾਨੇ।
ਸੁਨਤਿ ਹੁਕਮਨਾਮਾ ਗੁਰ ਕੇਰਾ।
ਸਿਜ਼ਖਨ ਕੇ ਚਿਤਚਾਅੁ ਘਨੇਰਾ ॥੭॥
ਰਹੇ ਅੁਡੀਕਤਿ ਪੁਨ ਸਭਿ ਕੋਏ।
ਪਹੁਣਚਹਿਣ ਗੁਰ ਢਿਗ ਦਿਵਸ ਬਸੋਏ।
ਦਿਨ ਪ੍ਰਤਿ ਵਧਤਿ ਰਹਤਿ ਬਡਭਾਅੁ।
ਗੁਰਦਰਸ਼ਨ ਕੋ ਚੌਗੁਨ ਚਾਅੁ ॥੮॥
ਬੀਤੀ ਸਿਸੁਰ੧ ਬਸੰਤ ਪ੍ਰਕਾਸ਼ਾ।
ਸੁਮਨ ਸੁ ਬਨ ਅੁਪਬਨਹਿਣ ਬਿਕਾਸਾ੨।
ਬਹੁਤੀ ਅੁਸਨ੩ ਨ ਸੀਤਲਤਾਈ।
ਚਲਨ ਪੰਥ ਕੋ ਹੈ ਸੁਖਦਾਈ ॥੯॥
ਜਹਿਣ ਜਹਿਣ ਸਤਿਗੁਰ ਕੇ ਸਿਖ ਬ੍ਰਿੰਦੇ।
ਦਰਸ਼ਨ ਕੋ ਅੁਮਗੇ ਆਨਦੇ।
ਬੰਧੇ ਟੋਲ ਸੰਗਤਾਂ ਆਈ।
ਚਹੁਣ ਦਿਸ਼ ਤੇ ਵਸਤੂ ਗਨ ਲਾਈ ॥੧੦॥
ਆਨਿ ਸਭਿਨਿ ਗੁਰੁ ਦਰਸ਼ਨ ਹੇਰਾ।
ਮੇਲਾ ਮਿਲਿ ਕੈ ਭਯੋ ਬਡੇਰਾ।
ਜਥਾ ਚਕੋਰ ਹੋਇ ਸਮੁਦਾਯਾ।
ਸ਼੍ਰੀ ਸਤਿਗੁਰ ਨਿਸਪਤਿ੪ ਦਰਸਾਯਾ ॥੧੧॥
ਗੋਇੰਦਵਾਲ ਬਿਸਾਲ ਸੁ ਭੀਰ।
ਦਰਸੈਣ ਵਾਰ ਨ ਪਾਵਹਿਣ ਤੀਰ੫।
ਪਾਇਨ ਪਾਸ ਅੁਪਾਇਨ ਧਰਿ ਧਰਿ।
ਆਵਹਿਣ ਜਾਹਿਣ ਬੰਦਨਾ ਕਰਿ ਕਰਿ ॥੧੨॥
ਸਿਖ ਅਨੇਕ ਦੇ ਕੋ ਲਾਗੇ।
ਕਰਹਿਣ ਪਾਕ ਸਿਧ ਅੁਰ ਅਨੁਰਾਗੇ।


੧ਪਤ ਝੜ ਰੁਜ਼ਤ।
੨ਫੁਲ ਬਣਾਂ ਤੇ ਬਗੀਚਿਆ ਵਿਚ ਖਿੜੇ।
੩ਫੁਲ ਬਣਾਂ ਤੇ ਬਗੀਚਿਆ ਵਿਚ ਖਿੜੇ।
੪ਚੰਦਰਮਾ।
੫ਅੁਰਾਰ ਪਾਰ ਦਾ ਕੰਢਾ ਨਹੀਣ ਪਾਈਦਾ ਸੰਗਤ ਬਿਅੰਤ ਜੁੜੀ। (ਅ) ਨਜੀਕ ਹੋਕੇ ਦਰਸ਼ਨ ਕਰਨ ਦੀ ਵਾਰੀ
ਨਹੀਣ ਮਿਲਦੀ।

Displaying Page 391 of 626 from Volume 1