Sri Gur Pratap Suraj Granth

Displaying Page 396 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੪੦੯

੫੫. ।ਬਾਕੀ ਕੁਝ ਸਿਖਾਂ ਲ਼ ਗੁਰੂ ਜੀ ਨੇ ਰਿਹਾਈ ਦਿਜ਼ਤੀ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੫੬
ਦੋਹਰਾ: ਮਤੀਦਾਸ ਪ੍ਰਭੁ ਪੁਰਿ ਗਯੋ, ਕੰਪ ਅੁਠੇ ਸਿਖ ਔਰ।
ਧਰਿ ਕਰਿ ਤ੍ਰਾਸ ਬਿਸਾਲ ਕੋ, ਪਿਖਿ ਕਾਰਾਗ੍ਰਿਹ ਠੌਰ ॥੧॥
ਚੌਪਈ: ਨਿਸਾ ਪਰੀ ਬਡ ਭਯੋ ਅੰਧੇਰਾ।
ਹਾਥ ਜੋਰਿ ਬੋਲੇ ਤਿਸ ਬੇਰਾ।
ਸੁਨਹੁ ਗੁਰੂ ਜੀ! ਹਤੇ ਕੁਥਾਂਇ।
ਤੁਰਕੇਸ਼ੁਰ ਹਠ ਅਧਿਕ ਬਧਾਇ ॥੨॥
ਅਬਹਿ ਨ ਛੋਰਹਿ ਹਮ ਕੋ ਜੀਵਤਿ।
ਦਿਨ ਪ੍ਰਤਿ ਕਸ਼ਟ ਦੇਨਿ ਪਰ ਥੀਵਤਿ੧।
ਬੰਧਨ ਪਾਇਨ ਮਹਿ ਪਰਵਾਏ।
ਪਹਿਰੂ ਕਰਿ ਸੁਚੇਤ ਠਹਿਰਾਏ ॥੩॥
ਨਿਸ ਦਿਨ ਮਹਿਦ ਹੋਹਿ ਤਕਰਾਈ।
ਨਹਿ ਕੈਸੇ ਅਬ ਨਿਕਸਨ ਪਾਈ।
ਸੁਨਿ ਗੁਰ ਕਹੋ ਚਹਹੁ ਜੇ ਜਾਨਾ।
ਤੌ ਅਬ ਨਿਸ ਮਹਿ ਕਰਹੁ ਪਯਾਨਾ ॥੪॥
ਕੈਦ ਤੁਰਕ ਕੀ ਤਜਿ ਨਿਕਸੀਜੈ।
ਚਲੇ ਜਾਹੁ ਨਿਜ ਘਰ ਸੁਖ ਲੀਜੈ।
ਸੁਨਿ ਸਿਜ਼ਖਨ ਜਿਨ ਮਨ* ਡਰ ਹੌਲੇ।
ਬੋਲੇ ਤਬ ਸ਼ਰਧਾ ਤੇ ਡੋਲੇ ॥੫॥
ਬੰਧਨ ਪਰੇ ਅੰਗ ਮਹਿ ਭਾਰੇ।
ਪਹਿਰੂ ਖਰੇ ਸ਼ਸਤ੍ਰ ਕਰ ਧਾਰੇ।
ਅਹੈਣ ਅਸੰਜਤਿ ਪੌਰ ਕਿਵਾਰੇ।
ਡਾਰਿ ਸ਼੍ਰਿੰਖਲਾ ਤਾਰੋ ਮਾਰੇ ॥੬॥
ਕਿਮ ਅਬ ਨਿਕਸਨਿ ਬਨਹਿ ਹਮਾਰੋ।
ਮਰਬੋ ਹੁਇ ਹੈ ਰਿਦੇ ਬਿਚਾਰੋ।
ਸੁਨਿ ਸ਼੍ਰੀ ਤੇਗ ਬਹਾਦਰ ਭਾਖਾ।
ਕਹਹੁ ਜਥਾ ਪੁਰੀਅਹਿ ਅਭਿਲਾਖਾ੨ ॥੭॥
ਬੰਧਨ ਪਾਇਨ ਤੇ ਛੁਟ ਜੈ ਹੈਣ।


੧(ਤੁਲਿਆ) ਹੋਇਆ ਹੈ।
*ਪਾ:-ਸੁਨਿ ਸਿਖ ਨਿਜ ਨਿਜ ਮਨ।
੨ਪੂਰਨ ਕਰਦੇ ਹਾਂ ਇਜ਼ਛਾ।

Displaying Page 396 of 492 from Volume 12