Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੪੧੦
੬੦. ।ਭਾਈ ਭਗਤੂ। ਭਾਈ ਫੇਰੂ॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>
ਦੋਹਰਾ: ਸਾਹਿਬ ਭਾਂੇ* ਨਰ ਪਠੋ, ਅਪਨੋ ਪੁਜ਼ਤ੍ਰ ਹਕਾਰਿ।
ਸ਼੍ਰਵਂ੧ ਨਾਮ ਤਿਸ ਕੋ ਅਹੈ, ਬ੍ਰਿਧ ਕੇ ਬੰਸ ਅੁਦਾਰ ॥੧॥
ਚੌਪਈ: ਕੀਰਤਪੁਰਿ ਮਹਿ ਸੋ ਚਲਿ ਆਯੋ।
ਗੁਰ ਜਸੁ ਭਲੇ ਭਾਖਿ ਸਮੁਝਾਯੋ।
ਸ਼੍ਰੀ ਹਰਿਰਾਇ ਬਾਣਹੁ ਪਕਰਾਈ।
ਅਪਨੇ ਨਿਕਟਿ ਰਖਹੁ ਸੁਖਦਾਈ ॥੨॥
ਆਪ ਕਰੀ ਭਾਨੇ ਪਗ ਨਮੋ।
ਗੁਰ ਤੇ ਬਿਦਾ ਹੋਇ ਤਿਹ ਸਮੋ।
ਪਹੁਚੋ ਅਪਨ ਗ੍ਰਾਮ ਰਮਦਾਸ।
ਕੇਤਿਕ ਸਮੋ ਸਦਨ ਮਹਿ ਬਾਸਿ ॥੩॥
ਤਨ ਕੋ ਤਾਗਿ ਗੁਰੂ ਪੁਰਿ ਗਯੋ।
ਬ੍ਰਹਮ ਗਾਨ ਕੋ ਜਿਹ ਸੁਖ ਭਯੋ।
ਕੀਰਤਪੁਰਿ ਮਹਿ ਸ਼੍ਰੀ ਹਰਿਰਾਇ।
ਰਹੇ ਬਿਰਾਜਤਿ ਗੁਰਤਾ ਪਾਇ ॥੪॥
ਸੂਰਜਮਲ ਰਹਿ ਨਿਕਟਿ ਸਦੀਵਾ।
ਕਹੇ ਪਿਤਾ ਕੇ ਕਰਿ ਮਨ ਨੀਵਾ।
ਕੇਤਿਕ ਮਾਸ ਬਿਤੀਤੇ ਜਬੈ।
ਮਰਵਾਹੀ ਤਨ ਤਾਗੋ ਤਬੈ ॥੫॥
ਜਥਾ ਜੋਗ ਤਿਹ ਕੋ ਸਸਕਾਰਾ।
ਕਰਮ ਕਰਾਇ ਪੁਜ਼ਤ੍ਰ ਤਬਿ ਸਾਰਾ।
ਦੀਨਸਿ ਦਾਨ ਅਧਿਕ ਤਿਸ ਕਾਲਾ।
ਸਾਧ ਦਿਜਨਿ ਤ੍ਰਿਪਤਾਵਤਿ ਜਾਲਾ ॥੬॥
ਜੇ ਨਹਿ ਆਏ ਸਿਜ਼ਖ ਮਸੰਦ।
ਪੁਨ ਸੁਧ ਸੁਨਿ ਸ਼੍ਰੀ ਹਰਿਗੋਵਿੰਦ।
ਕੇਤਿਕ ਸੰਮਤਿ ਮਹਿ ਚਲਿ ਆਵਤਿ।
ਖਸ਼ਟ ਮਾਸ ਮਹਿ ਕੋ ਦਰਸਾਵਤਿ ॥੭॥
ਸੋ ਸਭਿ ਲਏ ਅਕੋਰਨਿ ਆਏ।
ਭਗਤੂ ਬਹਿਲੋ ਸਿਖ ਸਮੁਦਾਏ।
*ਪਾਠ ਕਿਤੇ ਭਾਰੇ ਮਿਲਦਾ ਹੈ ਕਿਤੇ ਭਾਂੇ, ਮਤਲਬ ਭਾਈ ਭਾਨੇ ਤੋਣ ਹੀ ਹੈ।
੧ਸਰਵਂ ਨਾਮ ਸੀ।