Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੧੨
੫੩. ।ਕਜ਼ਲ੍ਹੇ ਲ਼ ਕ੍ਰਿਪਾਨ ਬਖਸ਼ੀ। ਦੀਨੇ ਪਹੁੰਚਂਾ॥
੫੨ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੫੪
ਦੋਹਰਾ: ਸੁਨੋ ਸ੍ਰਾਪ ਗੁਰ ਤੇ ਜਬੈ,
ਬਿਸਮੋ ਕਜ਼ਲਾਰਾਇ।
-ਮੈਣ ਸੰਗੀ ਤੁਰਕਾਨ ਕੋ,
ਤਿਨਹੁ ਸੰਗ ਜੜ੍ਹ ਜਾਇ ॥੧॥
ਚੌਪਈ: ਰਹੋ ਸਮੀਪ ਨਹੀਣ ਕਰ ਜੋਰੇ।
ਨਹਿ ਬਖਸ਼ਾਯਹੁ ਗੁਰੂ ਨਿਹੋਰੇ।
ਅਬਿ ਭੀ ਸਮੋ ਲੇਅੁਣ ਬਖਸ਼ਾਇ-।
ਇਮ ਨਿਸ਼ਚੈ ਮਨ ਮਹਿ ਠਹਿਰਾਇ ॥੨॥
ਅੁਠੋ ਸਭਾ ਤੇ ਜੁਗ ਕਰ ਜੋਰੇ।
ਸ਼੍ਰੀ ਪ੍ਰਭੁ, ਕ੍ਰਿਪਾ ਕਰਹੁ ਮਮ ਓਰੇ।
ਦਾਸ ਕਦੀਮੀ ਰਾਵਰ ਕੇਰਾ*।
ਤੁਰਕਨਿ ਸਨ ਕਿਛ ਹਿਤੁ ਨਹਿ ਮੇਰਾ ॥੩॥
ਤਿਨ ਕੇ ਸਾਥ ਨ ਮੋਹਿ ਮਿਲਾਓ।
ਅਪਨ ਸ਼੍ਰਾਪ ਤੇ ਪ੍ਰਥਕ ਬਚਾਓ।
ਸ਼੍ਰੀ ਗੁਰ ਕਹੈਣ ਪ੍ਰਥਮ ਕੇ ਸਮੈ੧।
ਅਪਨੇ ਹੇਤ ਕਹਿਨ ਥੋ ਹਮੈ੨ ॥੪॥
ਦੇਤਿ ਸ਼੍ਰਾਪ ਕੋ ਲੇਤਿ ਬਚਾਇ।
ਤੁਰਕਨ ਗਨ ਤੇ ਪ੍ਰਥਕ ਬਨਾਇ।
ਸੁਨਤਿ ਰਾਇ ਕਜ਼ਲੇ ਤਬਿ ਕਹੋ।
ਇਤੋ ਕੋਪ ਮੈਣ ਨਾਹਿਨ ਲਹੋ ॥੫॥
ਅਬਿ ਭੀ ਸ਼ਰਨ ਪਰੇ ਕੀ ਰਾਖਹੁ।
ਦਾਸ ਜਾਨਿ ਬਖਸ਼ਨ ਅਭਿਲਾਖਹੁ।
ਮੇਰੋ ਰਾਜ ਤੇਜ ਰਖਿ ਲੀਜੈ।
ਪਰੋ ਸ਼ਰਨ ਅਬਿ ਕਰੁਨਾ ਕੀਜੈ ॥੬॥
ਪੁਨ ਸ਼੍ਰੀ ਗੁਰ ਤਿਹ ਸੰਗ ਬਖਾਨਾ।
ਮਿਟਿ ਕਿਮ ਸਕਹਿ ਜਿ ਸਚੁ ਹੁਇ ਜਾਨਾ।
*ਇਸ ਤੋਣ ਸਿਜ਼ਧ ਹੋਇਆ ਕਿ ਕਜ਼ਲਾ ਨਿਰਾ ਧਰਮੀ ਪੁਰਖ ਹੀ ਨਹੀਣ ਸੀ ਪਰ ਗੁਰਸਿਜ਼ਖ ਬੀ ਸੀ। ਇਸੇ ਕਰਕੇ
ਗੁਰੂ ਜੀ ਇਸ ਪਾਸ ਪੁਜ਼ਜੇ ਹਨ ਤੇ ਇਸ ਕਰਕੇ ਅੁਸਨੇ ਅਤੀ ਸੇਵਾ ਤੇ ਪਿਆਰ ਕੀਤਾ ਹੈ, ਜਿਵੇਣ ਸਜ਼ਕਾ ਪੁਜ਼ਤ੍ਰ
ਯਾ ਸਜ਼ਚਾ ਮੁਰੀਦ ਕਰ ਸਕਦਾ ਹੈ।
੧ਪਹਿਲੇ ਸਮੇਣ।
੨ਆਪਣੇ (ਬਚਂੇ) ਲਈ ਸਾਲ਼ ਕਹਿਂਾ ਸੀ।