Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੫
ਲਖੋ = ਦੇਖਕੇ। ਸੁ = ਚੰਗੇ, ਮੁਰਾਦ ਹੈ ਵਜ਼ਡੇ, ਬਹੁਤੇ।
ਦੈਤ = ਦੈਤ-ਕਸ਼ਟ। ।ਸੰਸ: ਧਾਤੂ-ਦੀ = ਕਜ਼ਟਂਾ।
ਦਿਤਿ = ਕਜ਼ਟਂ ਦੀ ਕ੍ਰਿਆ, ਭਾਵ ਦੁਖ, ਕਸ਼ਟ॥।
ਦੈਤ = ਰਾਖਸ਼ (ਅ) ਦੇਣਦੇ ਸਨ।
ਬਿਦਾਰਿਬੇ = ਵਿਨਾਸ਼ ਕਰਣਾ। ਨਰ ਸਿੰਘ = ਨਰਸਿੰਹ ਅਵਤਾਰ।
ਬਲੀਨ = ਬਾਲੀ ਲ਼। ਬਾਲੀ ਕਿਸ਼ਕਿੰਧਾ ਦਾ ਬੰਦਰ ਰਾਜਾ ਸੀ, ਸੁਗ੍ਰੀਵ ਦਾ ਵਡਾ ਭਰਾ
ਤੇ ਅੰਗਦ ਦਾ ਪਿਤਾ ਸੀ, ਇਸ ਲ਼ ਰਾਮ ਜੀ ਨੇ ਮਾਰਿਆ ਸੀ। ।ਬਾਲੀ+ਨ = ਲ਼॥।
(ਅ) ਬਲਵਾਨਾਂ ਲ਼। ਜੁਹਾਰ = ਨਮਸਕਾਰ
ਬਲੀਨ = ਸੁਗ੍ਰੀਵ ।ਬਾਲੀ+ਈਨ = ਜੋ ਬਾਲੀ ਦੀ ਈਨ ਮੰਨੇ ਸੋ ਸੀ-ਸੁਗ੍ਰੀਵ॥
(ਅ) ਬਲਵਾਨਾਂ ਤੋਣ। (ੲ) ਰਾਖਸ਼। ਭਾਵ ਕੁੰਭਕਰਨ ਆਦਿਕ ਬਲੀਆਣ (ਰਾਖਸ਼ਾਂ)
ਲ਼ ਹਾਰ ਦਿਜ਼ਤੀ ਤੇ ਅੁਸੇ ਦੇ ਭਰਾ ਅੁਸੇ ਰਾਖਸ਼ ਜਾਤੀ ਦੇ ਵਿਭੀਖਨ ਤੋਣ ਅਪਣੀ ਪੂਜਾ
ਕਰਵਾਈ।
ਲਕਾ ਪਤਿ = ਲਕਾ ਪਤੀ, ਰਾਵਨ। ਰਾਮ = ਰਾਮ ਚੰਦਰ ਜੀ।
ਨਰਸਿੰਘ = ਨਰ ਸ਼ੇਰ, ਸ਼ੇਰ ਨਰ, ਬਲੀ ਸ਼ੇਰ।
ਕੁਪਿਤ = ਗੁਜ਼ਸੇ ਹੋਏ। ।ਸੰਸ: ਕੁਪਿਤ॥।
ਕੁਪਤ = ਪਦ-ਕੁਰੁਪਤਿ-ਦਾ ਸੰਖੇਪ ਹੈ। ਕੁਰੁ+ਪਤਿ = ਕੁਰੂ ਨਾਮੇਣ ਦੇਸ਼ ਦੇ ਰਾਜੇ।
ਭਾਵ-ਕੈਰਵ। ਕੁਰੁ ਰਾਜ, ਕੁਰੂ ਰਾਜਾ, ਕੁਰੁਪਤਿ = ਦਰਯੋਧਨ ਦੀ ਬੀ ਅਜ਼ਲ ਹੈ ਜੋ ਕੈਰਵਾਣ ਦਾ
ਸਰਦਾਰ ਸੀ। (ਅ) ਕੁਪਜ਼ਤੇ ਲੜਾਕੇ।
ਕੁਪਤਿ = ਕੁ+ਪਤਿ = ਪ੍ਰਿਥਵੀ ਦਾ ਪਤੀ = ਰਾਜਾ, ਭਾਵ ਕੰਸ।
।ਸੰਸ: ਕੁ = ਪ੍ਰਿਥਵੀ। ਪਤਿ = ਸੁਆਮੀ, ਰਾਜਾ॥।
(ਅ) ਬੇਇਜ਼ਗ਼ਤ। ਕਰੇ ਹੈ ਕੁਪਤਿ ਕੂਰ = ਕੀਤੇ ਹਨ ਕੂਰ ਪੁਰਖ ਬੇਇਜ਼ਗ਼ਤ।
ਕੂਰ = ਕ੍ਰਰ = ਖੋਟੇ, ਭੈਦਾਯਕ, ਗ਼ਾਲਮ। ਹੇਰਿ = ਦੇਖਿਕੇ।
ਹਰਿ = ਕ੍ਰਿਸ਼ਨ। ਹਹਿਰੇ = ਡਰੇ। ਮ੍ਰਿਗ = ਹਰਨ।
ਸਿੰਘ = ਸ਼ੇਰ। ਤੈਸੇ ਤੇਜ ਤਰ ਤੇ = ਤੈਸੇ ਤੇਜ ਤੇ ਤਰ।
ਮੁਰਾਦ ਹੈ:- ਨਰ ਸਿੰਘ ਰਾਮ ਕ੍ਰਿਸ਼ਨ ਵਾਣੂ ਹੈ, ਪਰ ਅੁਹਨਾਂ ਦੇ ਤੇਜ ਤੋਣ ਵਧੀਕ ਤੇਜ
ਵਾਲਾ ਹੈ।
ਤੁਰਕ ਤਰੁ = ਤੁਰਕ ਬ੍ਰਿਜ਼ਛ-ਮੁਰਾਦ ਹੈ ਤੁਰਕਾਣ ਦੇ ਰਾਜ ਰੂਪੀ ਬ੍ਰਿਜ਼ਛ ਲ਼।
ਜਨਮ = ਅਵਤਾਰ।
ਅਰਥ: ਪ੍ਰਹਲਾਦ (ਭਗਤ) ਲ਼ ਵਡੇ ਕਸ਼ਟ ਵਿਚ ਦੇਖਕੇ (ਕਸ਼ਟ ਦੇਣ ਵਾਲੇ) ਦੈਣਤ ਦੇ ਨਾਸ਼
ਕਰਨੇ (ਅਰ ਪ੍ਰਹਲਾਦ ਲ਼) ਅਨਦ ਦੇਣੇ ਲਈ (ਜੈਸੇ) ਨਰ ਸਿੰਘ ਦਾ ਰੂਪ (ਹੋਇਆ
ਸੀ,) ਬਾਲੀ ਲ਼ ਹਾਰ ਦੇਕੇ, ਸੁਗ੍ਰੀਵ ਤੋਣ ਨਮਸਕਾਰ ਲੈਕੇ ਰਣ ਵਿਚ ਰਾਵਂ ਲ਼ ਮਾਰਨ
ਲਈ ਰਾਮ ਜੀਕੂੰ ਸ਼ੇਰ ਨਰ (ਸੀ,) ਜਿਵੇਣ (ਡਰਦੇ ਹਨ) ਸ਼ੇਰ ਲ਼ ਵੇਖਕੇ ਮ੍ਰਿਗ
(ਤਿਵੇਣ) ਡਰੇ ਸਨ (ਸਾਰੇ) ਕ੍ਰਿਸ਼ਨ ਲ਼ ਵੇਖਕੇ (ਜਿਸ ਨੇ) ਕੈਰਵਾਣ ਤੇ ਕ੍ਰੋਧ ਕੀਤਾ (ਤੇ
ਕੰਸ ਵਰਗੇ) ਰਾਜੇ ਲ਼ ਨਾਸ਼ ਕੀਤਾ, ਤਿਵੇਣ (ਹੀ, ਪੰ੍ਰਤੂ) ਵਧੀਕ ਤੇਜ ਵਾਲਾ ਹੋਇਆ
ਅਵਤਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ (ਇਸ) ਜਗਤ ਵਿਚ ਤੁਰਕਾਣ (ਦੇ ਰਾਜ
ਰੂਪੀ) ਬ੍ਰਿਜ਼ਛ ਲ਼ ਤੋੜਨ ਲਈ।