Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੫੩
੬. ।ਪਹਾੜੀਆਣ ਨੇ ਸੂਬਿਆਣ ਅਜ਼ਗੇ ਮਿੰਨਤਾਂ ਕਰਨੀਆਣ॥
੫ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੭
ਦੋਹਰਾ: ਭੀਮਚੰਦ ਕਰ ਬੰਦਿ ਕੈ ਭਨੋ ਸਕਲ ਅਹਿਵਾਲ।
ਤੁਮ ਮਾਲਿਕ ਹਮਰੇ ਸਦਾ ਕਰਹੁ ਆਪ ਪ੍ਰਤਿਪਾਲ ॥੧॥
ਚੌਪਈ: ਸ਼੍ਰੀ ਨਾਨਕ ਗਾਦੀ ਪੁਰ ਬੈਸਾ।
ਹੁਕਮ ਚਲਾਵੈ ਸੁਰਪਤਿ ਜੈਸਾ।
ਅਬਿ ਤਿਸ ਤੇ ਕੀਜੈ ਰਖਵਾਰੀ।
ਨਤੁ ਦੈ ਹੈ ਗਿਰ ਦੂਨ ਅੁਜਾਰੀ ॥੨॥
ਰਾਜ ਅਕਾਰਥ ਹਮਰੋ ਕਰੋ।
ਲੂਟ ਕੂਟ ਬਿਨ ਦੁਤਿਯ ਨ ਧਰੋ੧।
ਲਰਿ ਕੈ ਬਹੁਤ ਕਾਲ ਹਮ ਹਾਰੇ।
ਹੁਇ ਲਚਾਰ ਸਭਿ ਇਤਹੁ ਪਧਾਰੇ ॥੩॥
ਅਬਿ ਲਸ਼ਕਰ ਜੇ ਪਠਹੁ ਬਡੇਰਾ।
ਤੋਪ ਜੰਬੂਰੇ ਸਾਜ ਘਨੇਰਾ।
ਅਲਪ ਚਮੂੰ ਤੇ ਕਾਜ ਨ ਸਰੈ।
ਤਿਸ ਕੋ ਤ੍ਰਾਸ ਗੁਰੂ ਨਹਿ ਧਰੈ ॥੪॥
ਗਹਿ ਲੀਜੈ ਕੈ ਰਣ ਮਹਿ ਮਾਰੋ।
ਤੌ ਆਪਨੋ ਸਭਿ ਕਾਜ ਸੁਧਾਰੋ।
ਸੁਨਿ ਨੁਰੰਗ ਮਨ ਭਯੋ ਹਿਰਾਨਾ।
-ਜਿਸ ਨੇ ਏਵ ਕਰਨ ਕੋ ਠਾਨਾ ॥੫॥
ਸੋ ਥੋਰਨਿ ਤੇ ਕਿਮ ਸਧਿ ਆਵੈ੨।
ਮਾਰਨ ਮਰਨ ਜਿਸੈ ਮਨ ਭਾਵੈ।
ਪੈਣਡਖਾਨ ਬਾਨਨਿ ਸੋਣ ਘਾਯੋ।
ਲਰਿ ਕੈ ਖਾਨ ਵਜੀਦ ਪਲਾਯੋ ॥੬॥
ਸੈਦਬੇਗ ਅਰੁ ਸੈਦੇਖਾਨ।
ਬਨੇ ਮੁਰੀਦ ਪੀਰ ਕੋ ਮਾਨਿ।
ਸਵਾ ਲਾਖ ਸੈਨਾ ਭਜਿ ਆਈ।
ਅਧਿਕ ਸਮਾਜ ਲੁਟਾਇ ਬਿਹਾਈ੩ ॥੭॥
ਅਸ ਨਹਿ ਹੋਇ ਫਤੂਰ ਅੁਠਾਵੈ।
੧ਦੂਜਾ ਕੰਮ ਨਹੀਣ ਕਰਦਾ।
੨ਠੀਕ ਹੋਵੇ।
੩ਦੌੜ ਗਈ।