Sri Gur Pratap Suraj Granth

Displaying Page 406 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੪੧੯

੬੦. ।ਰਾਮਰਾਇ ਲਾਹੌਰ ਲ਼॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੬੦
ਦੋਹਰਾ: ਪੁਨ ਕੇਤਿਕ ਦਿਨ ਬਿਤ ਗਏ,
ਹਠ ਤੇ ਫਿਰੋ ਸੁਭਾਇ।
ਬਡਤਾ ਪਿਤ ਕੀ ਸਿਮਰਿ ਅੁਰ,
ਮਿਲਨਿ ਚਾਹਿ ਅੁਪਜਾਇ ॥੧॥
ਸ਼੍ਰੀ ਸਤਿਗੁਰ ਨਿਜ ਪਿਤਾ ਕੋ,
ਕ੍ਰੌਧ ਸੁਨੋ ਦੁਖ ਪਾਇ।
-ਕਹਾਂ ਬਾਤ ਬਿਪ੍ਰੈ ਭਈ-,
ਨਿਸ ਦਿਨ ਬਹੁ ਪਛੁਤਾਇ ॥੧॥
ਚੌਪਈ: -ਅਬਿ ਕਰਤਜ਼ਬ ਅਹੈ ਕਾ ਮੋਹੀ-।
ਰਿਦੇ ਬਿਚਾਰਤਿ ਸੰਕਟ ਹੋਹੀ।
-ਜਾਵੌਣ ਪਿਤ ਸਮੀਪ ਇਕ ਵਾਰੀ।
ਬਸਾਵੌਣ ਕਰ ਜੋਰਿ ਅਗਾਰੀ- ॥੩॥
ਇਮ ਨਿਸ਼ਚੇ ਕਰਿ ਕੈ ਬਹੁ ਭਾਇ।
ਗੁਰ ਸੁਤ ਰਾਮਰਾਇ ਪਛੁਤਾਇ।
ਨੌਰੰਗ ਸੰਗ ਕਹੋ ਬਚ ਐਸੇ।
ਅਬਿ ਰੁਖਸਦ ਦਿਹੁ ਜੈਸੇ ਕੈਸੇ ॥੪॥
ਸ਼ਾਹੁ ਨ ਮਾਨੈ ਕਹੈ ਬਨਾਇ।
ਤੁਮਰੇ ਦਰਸ਼ਨ ਕੀ ਮੁਝ ਚਾਹਿ।
ਰਹਹੁ ਕਿਤਕਿ ਦਿਨ ਇਹਾਂ ਗੁਜਾਰਹੁ।
ਮੋਹਿ ਹਰਖ ਕਰਿ ਪੁਨਹਿ ਪਧਾਰਹੁ ॥੫॥
ਚਤੁਰਿ ਪੰਚ ਦਿਨ ਬੂਝਤਿ ਰਹੇ।
ਰੁਖਸ਼ਦ ਕਰਨਿ ਸ਼ਾਹੁ ਨਹਿ ਕਹੇ।
ਤਬਿ ਸ਼੍ਰੀ ਰਾਮਰਾਇ ਅਕੁਲਾਏ।
-ਹਮਹਿ ਗ਼ਰੂਰ ਬਨਹਿ ਤਹਿ ਜਾਏ- ॥੬॥
ਇਕ ਦਿਨ ਸ਼ਾਹੁ ਸ਼ਿਕਾਰ ਸਿਧਾਯਹੁ।
ਬੋਲਿ ਗੁਰੂ ਸੁਤ ਸੰਗ ਰਲਾਯਹੁ।
ਜਹਾਂ ਸ਼ਿਕਾਰਗਾਹ ਤਹਿ ਗਏ।
ਜੀਵ ਘਾਤ ਹਿਤ ਬਿਚਰਤਿ ਭਏ ॥੭॥
ਤਬਿ ਸ਼੍ਰੀ ਰਾਮਰਾਇ ਰਿਸ ਆਈ।
ਮਹਾਂ ਘਟਾ ਘਨ ਕੀ ਘੁਮਡਾਈ।

Displaying Page 406 of 412 from Volume 9