Sri Gur Pratap Suraj Granth

Displaying Page 408 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੨੦

੪੭. ।ਭਾਈ ਅਨਦ ਸਿੰਘ॥
੪੬ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੪੮
ਦੋਹਰਾ: ਮੇਲ ਮੇਖ ਸੰਕ੍ਰਾਤ੧ ਕੋ,
ਚਹੁਦਿਸ਼ਿ ਤੇ ਸਮੁਦਾਇ।
ਆਨਿ ਅਨਦਪੁਰਿ ਕੇ ਬਿਖੈ,
ਦਰਸ ਅਨਦ ਕੋ ਪਾਇ ॥੧॥
ਚੌਪਈ: ਸਤਿਗੁਰ ਬਸਤ੍ਰ ਸ਼ਸਤ੍ਰ ਕੋ ਪਹਿਰੇ।
ਆਨਿ ਸਿੰਘਾਸਨ ਪਰ ਤਬਿ ਠਹਿਰੇ।
ਸੁਭਟ ਸਭਾਸਦ ਸਭਾ ਮਝਾਰੀ।
ਥਿਰੇ ਨਮੋ ਕਰਿ ਦਰਸ ਨਿਹਾਰੀ ॥੨॥
ਸੰਗਤਿ ਆਵਹਿ ਅਰਪ ਅਕੋਰਹਿ।
ਪਗ ਪੰਕਜ ਬੰਦਹਿ ਕਰ ਜੋਰਹਿ।
ਕੋ ਬੈਠਹਿ ਕੋ ਖਰੋ ਨਿਹਾਰਹਿ।
ਤ੍ਰਿਪਤੈਣ ਨਹੀਣ ਹਰਖ ਅੁਰ ਧਾਰਹਿ ॥੩॥
ਧਨੁਖ ਬਾਨ ਯੁਤਿ ਜਨੁ ਰਘੁਨਾਥਾ।
ਲੋਕ ਔਧ ਕੇ੨ ਟੇਕਹਿ ਮਾਥਾ।
ਮਨਹੁ ਦਾਰਕਾ ਮਹਿ ਘਨ ਸ਼ਾਮੂ।
ਜਾਦਵ ਦੇਖਹਿ ਦੁਤਿ ਅਭਿਰਾਮੂ ॥੪॥
ਬਦਨ ਚੰਦ ਕੋ ਮਨਹੁ ਚਕੋਰੇ।
ਇਕ ਟਕ ਨੇਤ੍ਰ ਲਗੇ ਗੁਰ ਓਰੇ।
ਰਿਦੈ ਬਿਲਦ ਅਨਦਹਿ ਸੰਗਤਿ।
ਚਹੁਦਿਸ਼ਿ ਪਿਖਹਿ ਬ੍ਰਿੰਦ ਕਰਿ ਪੰਗਤਿ ॥੫॥
ਇਕ ਸਿਖ ਆਇ ਸਿਜ਼ਖਂੀ ਸਹਿਤ।
ਬੰਦਨ ਕਰੀ ਭਾਅੁ ਮਨ ਮਹਤ੩।
ਹਾਥ ਜੋਰਿ ਕਰਿ ਬਿਨੈ ਬਖਾਨੀ।
ਸਾਚੇ ਪਾਤਿਸ਼ਾਹੁ! ਸੁਖਦਾਨੀ ॥੬॥
ਇਕ ਸੁਤ ਹਮਰੇ ਦਯੋ ਸੁ ਰਾਵਰਿ।
ਤਜ ਘਰਨੀ ਥਿਰਿਯੋ ਜਨੁ ਬਾਵਰ੪।


ਸੌ ਸਾਖੀ ਦੀ ਇਹ ਚਅੁਥੀ ਸਾਖੀ ਹੈ।
੧ਵਿਸਾਖੀ।
੨(ਮਾਨੋਣ) ਅਯੁਧਿਆ ਦੇ ਲੋਕ।
੩ਮਨ ਦੇ ਵਡੇ ਪ੍ਰੇਮ ਨਾਲ।
੪ਬਾਵਲਾ ਹੋਇਆ ਰਹਿਦਾ ਹੈ।

Displaying Page 408 of 448 from Volume 15