Sri Gur Pratap Suraj Granth

Displaying Page 408 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੨੧

੪੮. ।ਵੇਦ ਭਜ਼ਟਾਂ ਦਾ ਰੂਪ ਧਰ ਆਏ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੯
ਦੋਹਰਾ: ਭਗਤ ਬਿਰਾਜਤਿ ਨਿਕਟ ਗੁਰ, ਦਰਸ਼ਨ ਤੇ ਸੁਖ ਪਾਇ।
ਮਨਹੁ ਸ਼ਾਂਤਿ ਚਿਤ ਸ਼ਿਵ ਥਿਰੋ*, ਬੀਚ ਮੁਨਿਨਿ ਸਮੁਦਾਇ ॥੧॥
ਸੈਯਾ ਛੰਦ: ਮਨਹੁ ਗਾਨ ਨਿਜ ਤਨ ਧਰਿ ਬੈਠੋ
ਸਦ ਗੁਨ ਨਿਕਟ ਭਗਤ ਇਸ ਭਾਇ੧।
ਸ਼੍ਰੀ ਅਰਜਨ ਦਰਸ਼ਨ ਜਨੁ ਅੰਮ੍ਰਿਤ
ਪੁਟਨਿ ਬਿਲੋਚਨ ਪੀਵਤਿ ਜਾਇ।
ਨਹਿ ਤ੍ਰਿਪਤਹਿ ਹਿਤ ਕਰਿ ਢਿਗ ਬੈਠਹਿ
ਸੁਨਹਿ ਬਚਨ ਤੋਣ ਤੋਣ ਹਰਖਾਇ।
ਮਹਾਂ ਸੁਸ਼ੀਲ ਪ੍ਰੇਮਿ ਪਰਿਪੂਰਣ
ਪ੍ਰਭੁ ਸਿਮਰਨ ਅੁਪਦੇਸ਼ ਬਤਾਇ ॥੨॥
ਲਖੋ ਸਮਾਂ ਤਬਿ ਬਿਦਾ ਭਗਤ ਹੁਇ
ਅਪਨੇ ਅਪਨੇ ਥਾਨ ਪਯਾਨ।
ਪੁਨ ਆਏ ਸਭਿ ਬੇਦ ਦੇਹ ਧਰਿ
ਸ਼੍ਰੀ ਅਰਜਨ ਕੋ ਬੰਦਨ ਠਾਨਿ।
ਚਾਹਤਿ ਭੇ ਗੁਰ ਕਰੋ ਸੁ ਚਿਤਮੈਣ੨
ਅਨਿਕ ਭਾਂਤਿ ਕੀ ਅੁਸਤਤਿ ਠਾਨਿ।
ਜਿਸ ਕਾਰਨ ਅਵਤਰੇ ਜਗਤ ਮਹਿ
ਤਿਸ ਕੀ ਅੁਰ ਅਭਿਲਾਖ ਮਹਾਂਨ ॥੩॥
ਦੋਹਰਾ: ਸੁਨਿ ਸ੍ਰੋਤਨਿ ਸੁਖ ਪਾਇ ਕਰਿ,
ਬੂਝੀ ਕਥਾ ਬਿਚਾਰ।
ਬੇਦ ਧਰੋ ਨਰ ਦੇਹ ਕੋ,
ਇਹ ਕਹੀਯਹਿ ਬਿਸਤਾਰ ॥੪ ॥ {ਵਿਸ਼ੇਸ਼ ਟੂਕ ੧}
ਸੈਯਾ ਛੰਦ: ਸੁਨਹੁ ਸਿਜ਼ਖ ਸਤਿਗੁਰ ਕੀ ਮਹਿਮਾ
ਜਿਸ ਤੇ ਮਨ ਬਾਣਛਤਿ ਫਲ ਪਾਇ।
ਸਭਿ ਬੇਦਨਿ ਅਵਤਾਰ ਧਰੋ ਜਿਮ
ਸੋ ਪ੍ਰਸੰਗ ਸਭਿ ਦੇਅੁਣ ਸੁਨਾਇ।
ਕਾਣਸ਼ੀ ਬਾਸ ਸ਼੍ਰਤਿ ਸਭਿ ਠਾਨਤਿ


*ਪਾ:-ਵਿਸਥਰੋ।
੧ਇਸ ਤਰ੍ਹਾਂ ਭਗਤ (ਬੈਠੇ ਹਨ)।
੨ਚਿਜ਼ਤ ਵਿਚ ਗੁਰੂ ਧਾਰਨ ਕਰਨਾ ਚਾਹਿਆ।

Displaying Page 408 of 591 from Volume 3