Sri Gur Pratap Suraj Granth

Displaying Page 408 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੨੧

੫੩. ।ਬਾਬਾ ਬੁਜ਼ਢਾ ਪ੍ਰਲੋਕ ਗਮਨ॥
੫੨ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੪
ਦੋਹਰਾ: ਗ੍ਰਾਮ ਨਾਮ ਰਮਦਾਸ ਕੇ, ਤਹਾਂ ਬ੍ਰਿਜ਼ਧ ਕੇ ਧਾਮ।
ਕਰੇ ਬਿਤਾਵਨ ਦਿਨ ਕਿਤਿਕ, ਬ੍ਰਹਮਾਨਦ ਬਿਜ਼ਸ੍ਰਾਮ੧ ॥੧॥
ਚੌਪਈ: ਤਜਨਿ ਸਰੀਰ ਸਮਾ ਨਿਯਰਾਵਾ।
ਸਕਲ ਭੇਵ ਬੁਜ਼ਢੇ ਲਖਿ ਪਾਵਾ।
ਰਿਦੇ ਮਨੋਰਥ ਐਸੇ ਕੀਨਿ।
ਅੰਤ ਸਮੋ ਅਪਨੋ ਢਿਗ ਚੀਨਿ ॥੨॥
-ਸ਼੍ਰੀ ਹਰਿ ਗੋਵਿੰਦੁ ਹੋਵਹਿ ਤੀਰ।
ਜਬਿ ਮੈਣ ਤਾਗਨਿ ਲਗੌਣ ਸਰੀਰ।
ਦੇਖਤਿ ਆਗੈ ਰੂਪ ਮੁਕੰਦਾ।
ਜਿਸ ਕੋ ਚਾਹਤਿ ਮੁਨਿਜਨ ਬ੍ਰਿੰਦਾ ॥੩॥
ਅਪਰ ਕਾਜ ਇਕ ਔਰ ਲਖਾਅੂਣ।
ਨਿਜ ਸੁਤ ਕੋ ਅਬਿ++ ਕਰ ਪਕਰਾਅੂਣ।
ਅੁਚਿਤ ਅਹੈ ਮੋ ਕਹੁ ਇਹੁ ਕਰਨੀ।
ਹਮ ਸਗਰੇ ਸਤਿਗੁਰ ਕੀ ਸ਼ਰਨੀ ॥੪॥
ਲੋਕ ਪ੍ਰਲੋਕ ਆਦਿ ਅਰੁ ਅੰਤ।
ਹਮਰੋ ਨਹਿ ਕੋ, ਬਿਨ ਭਗਵੰਤੁ-।
ਇਮ ਬਿਚਾਰਿ ਕਰਿ ਸਿਜ਼ਖ ਹਕਾਰਾ।
ਭਾਅੁ ਸੁਮਤਿ ਜਿਸ ਬਹੁ ਅੁਰ ਧਾਰਾ ॥੫॥
ਨਿਕਟਿ ਬਿਠਾਇ ਸਕਲ ਸਮੁਝਾਈ।
ਗੁਰ ਢਿਗ ਗਮਨਹੁ ਬਿਲਮ ਬਿਹਾਈ।
ਮਮ ਦਿਸ਼ਿ ਤੇ ਇਹ ਬਿਨੈ ਸੁਨਾਵਹੁ।
-ਦਾਸ ਕਦੀਮੀ ਲਖਿ ਕਰਿ ਆਵਹੁ ॥੬॥
ਜਿਮ ਕੁਰਖੇਤ੍ਰ ਬਿਖੈ ਰਣ ਠਾਨੇ।
ਕ੍ਰਿਸ਼ਨ ਹਸਤਨਾਪੁਰੀ ਪਯਾਨੇ।
ਸਭਿ ਪਾਂਡਵ ਕੋ ਲੇ ਕਰਿ ਸਾਥ।
ਅਭਿਸੇਣਚੋ੨ ਧਰਮਜ ਨਰਨਾਥ ॥੭॥
ਸਰ੩ ਸਿਹਜਾ ਪਰ ਭੀਸ਼ਮ ਪਰੋ।

੧ਬ੍ਰਹਮਾਂਨਦ ਵਿਚ ਟਿਕ ਕੇ।
++ਪਾ:-ਤਿਨ।
੨ਭਾਵ ਗਦੀ ਦਿਜ਼ਤੀ।
੩ਬਾਣ ਦੀ।

Displaying Page 408 of 459 from Volume 6