Sri Gur Pratap Suraj Granth

Displaying Page 409 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੪

੪੫. ।ਸਤਿਗੁਰੂ ਦੀ ਦਾ ਤੀਰਥ ਪਵਿਜ਼ਤ੍ਰ ਕਰਨ ਜਾਣਾ। ਪਹੋਆ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੬
ਦੋਹਰਾ: ਸ਼੍ਰੀ ਸਤਿਗੁਰ ਇਸ ਰੀਤਿ ਨਿਤਿ, ਕਰਤਿ* ਸਿਖਨ ਕਜ਼ਲਾਨ।
ਨਾਮ ਦਾਨ ਦੇਣ ਮੁਕਤਿ ਹਿਤ੧, ਜਾਹਰ ਜੋਤਿ ਜਹਾਨ ॥੧॥
ਸੋਰਠਾ: ਦਰਸ਼ਨ ਪੁਰਬ ਅਭੀਚ,
ਪੁੰਨ ਰੂਪ ਤੀਰਥ ਗੁਰੂ੨।
ਮਿਟਹਿ ਜਨਮ ਅਰ ਮੀਚ੩,
ਮਜਹਿਣ੪ ਜੇ ਪ੍ਰੇਮੀ ਭਗਤੁ ॥੨॥
ਚੌਪਈ: ਨਿਰਮਲ ਗਾਨ ਜਾਣਹਿ ਬਰ ਬਾਰੀ੫।
ਜੋਗ ਵਿਰਾਗ ਕੂਲ ਸੁਖਕਾਰੀ੬।
ਸਿਖ ਸੰਗਤਿ ਜਲ ਜੰਤੁ੭ ਅਨੇਕਾ।
ਸਮ ਦਮ ਸਤਿ ਸੰਤੋਖ ਬਿਬੇਕਾ੮ ॥੩॥
ਸੁਚ੯ ਸੰਜਮ ਇਸ਼ਨਾਨ ਰੁ ਧਾਨਾ।
ਇਹੁ ਸਭਿ ਖਿਰੇ ਕਮਲ ਬਿਧਿ ਨਾਨਾ।
ਕਲਮਲ ਕਲਿ ਕੇ ਕਾਲ ਮਲੀਨਾ੧੦।
ਦਰਸ਼ਨ ਮਜ਼ਜਨ੧੧ ਤੇ ਕਰਿ ਹੀਨਾ੧੨ ॥੪॥
ਸੀਤਲਤਾ ਮੁਕਤੀ ਜਿਸ ਮਾਂਹੀ।
ਬਡੇ ਭਾਗ ਪ੍ਰਾਪਤਿ ਹੁਇ ਤਾਂਹੀ।
ਅਸ ਸਤਿਗੁਰ ਤੀਰਥ ਅਤਿ ਪਾਵਨਿ।
ਇਜ਼ਛਤਿ ਭੇ ਛਿਤ ਤੀਰਥ ਜਾਵਨ੧੩ ॥੫॥

*ਪਾ:-ਕ੍ਰਿਤ।
੧ਮੁਕਤ ਹੋਣ ਵਾਸਤੇ ਨਾਮ ਦਾਨ ਦੇਣਦੇ ਹਨ।
੨ਪੁੰਨ ਗੁਰੂ ਤੀਰਥ ਗੁਰੂ ਜੀ ਦਾ ਦਰਸ਼ਨ ਅਭਿਜਿਤ ਨਿਛਜ਼ਤ੍ਰ ਦੇ ਪੁਰਬ ਵਾਣ ਹੈ।
੩ਮੌਤ।
੪ਇਸ਼ਨਾਨ ਕਰਦੇ ਹਨ (ਗੁਰੂ ਰੂਪ ਤੀਰਥ ਵਿਚ)।
੫ਸ੍ਰੇਸ਼ਟ ਜਲ।
੬ਕਿਨਾਰੇ ਸੁਖਾਂ ਦੇ ਦੇਣੇ ਵਾਲੇ।
੭ਜਲ ਜੀਵ।
੮ਵਿਚਾਰ।
੯ਪਵਿਜ਼ਤ੍ਰਤਾ।
੧੦ਕਲਜੁਗ ਦੇ ਸਮੇਣ ਦੇ ਮਲੀਨ (ਜੀਵਾਣ ਦੇ) ਪਾਪ।
੧੧ ਦਰਸ਼ਨ ਰੂਪ ਇਸ਼ਨਾਨ।
੧੨ਨਾਸ਼ ਕਰਦੇ ਹਨ।
੧੩ਪ੍ਰਿਥਵੀ ਦੇ ਤੀਰਥਾਂ ਪਰ ਜਾਣੇ ਦੀ ਇਜ਼ਛਾ ਕੀਤੀ। (ਆਪ ਜੀਅੁਣਦੇ ਤੀਰਥ ਹੋ ਕੇ ਪ੍ਰਿਥਵੀ ਦੇ ਜਲ ਪਖਾਨ
ਰੂਪੀ ਤੀਰਥਾਂ ਲ਼ ਕਿਅੁਣ ਟੁਰਣ ਲਗੇ ਹਨ ਇਸ ਦਾ ਕਾਰਣ ਕਵਿ ਜੀ ਅਜ਼ਗੇ ਦੇਣਦੇ ਹਨ ਜੋ ਅਠ ਅੰਕ ਤੇ ਮੁਕਦਾ
ਹੈ)।

Displaying Page 409 of 626 from Volume 1