Sri Gur Pratap Suraj Granth

Displaying Page 41 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੬

ਭਾਵ: ਇਸ ਵਿਚ ਬੀ ਸਤਿਜੁਗ ਦਾ ਨਰਸਿੰਘ, ਤ੍ਰੇਤੇ ਦਾ ਰਾਮ, ਦੁਆਪਰ ਦਾ ਕ੍ਰਿਸ਼ਨ ਤ੍ਰੈਏ
ਅਵਤਾਰ ਗਿਂ ਕੇ ਤਿਨ੍ਹਾਂ ਦਾ ਅੁਪਕਾਰ ਗੁਣ ਕਥਨ ਕਰਕੇ ਆਪਣੇ ਇਸ਼ਟ ਲ਼ ਅੁਨ੍ਹਾਂ
ਦੇ ਅੁਪਕਾਰ ਨਾਲ ਸਦਰਸ਼ਤਾ ਦੇਣਦੇ ਹੋਏ ਕਵਿ ਜੀ ਆਪਣੇ ਇਸ਼ਟ ਦੇਵ ਲ਼ ਅੁਨ੍ਹਾਂ ਤੋਣ
ਤੇਜ ਤਰ ਵਧੇਰੇ ਤੇਜ ਵਾਲਾ ਅਵਤਾਰ ਕਥਨ ਕਰਦੇ ਹੋਏ ਆਪਣੀ ਇਸ਼ਟਾਪਤੀ ਦਾ
ਸਬੂਤ ਦੇਣਦੇ ਹਨ।
ਹੋਰ ਅਰਥ: ੨. (ਅ) ਬਲੀਨ = ਰਾਖਸ਼ਸ। ਭਾਵ ਵਿਭੀਖਨ ਰਾਖਸ਼ ਤੋਣ ਨਮਸਕਾਰ ਲਈ
ਕੁੰਭਕਰਨ ਆਦਿ ਰਾਸ਼ਾਂ ਲ਼ ਹਾਰ ਦੇਕੇ। (ਅ) (ਰਾਜਾ ਜਨਕ ਦੀ ਸਭਾ ਵਿਚ ਧਨੁਖ
ਤੋੜਕੇ) ਹਾਰ ਦਿਤੀ ਬਲੀ ਰਾਜਿਆਣ ਲ਼ ਤੇ (ਜੁ+ਹਾਰ =) ਜੋ ਹਾਰ ਸੀ ਸਯੰਬਰ ਦਾ
ਸੋ ਲੀਤਾ ਬਲੀਨ ਤੋਣ (ਸੀਤਾ ਤੋਣ। ਬਾਲੀ = ਕੰਨਾਂ, ਜਨਕ ਸੁਤਾ। ਨ = ਤੋਣ)। (ੲ)
ਬਲਵਾਨਾਂ ਲ਼ ਹਾਰ ਦੇਕੇ ਬਲਵਾਨਾਂ ਤੋਣ ਨਮਸਕਾਰ ਲੈਕੇ ਜਿਵੇਣ......।
੩. ਤੀਜੀ ਤੁਕ ਦਾ ਅਰਥ ਬੀ ਕਈ ਗਿਆਨੀ ਦਸਮੇਣ ਸਤਿਗੁਰਾਣ ਵਲ ਲਾਅੁਣਦੇ ਹਨ:- ਕ੍ਰੋਧੀ
(ਵੈਰੀਆਣ) ਤੇ ਗੁਜ਼ਸਾ ਕਰਕੇ (ਅੁਹਨਾਂ ਲ਼ ਕੀਤਾ) ਝੂਠਾ ਤੇ ਬੇਇਜ਼ਗ਼ਤ, (ਅੁਹ) ਹਰੀ
(ਰੂਪ ਗੁਰੂ ਗੋਬਿੰਦ ਸਿੰਘ ਜੀ ਲ਼)ਦੇਖਕੇ ਹੁਣ (ਮਲੇਛ) ਡਰਦੇ ਹਨ ਜਿਵੇਣ ਹਰਨ ਸ਼ੇਰ
ਲ਼ ਵੇਖਕੇ।
ਤੀਜੀ ਤੁਕ ਦਾ ਅਰਥ ਕਈ ਪਹਾੜੀ ਰਾਜਿਆਣ ਵਲ ਲਾਅੁਣਦੇ ਹਨ ਜੋ ਪ੍ਰਕਰਣ ਵਿਰੁਜ਼ਧ ਹੈ।
ਅਰਥ ਇਅੁਣ ਕਰਦੇ ਹਨ, (ਕੁ+ਪਤਿ = ਪਰਬਤ+ਪਤੀ ਭਾਵ ਪਹਾੜੀ ਰਾਜੇ।) ਗੁਜ਼ਸੇ
ਹੋਕੇ ਪਹਾੜੀ ਰਾਜਿਆਣ ਪੁਰ ਅੁਹਨਾਂ ਲ਼ ਕੂੜੇ ਕਰਕੇ ਬੇਪਤੇ ਕਰ ਦਿਜ਼ਤਾ, (ਸਤਿਗੁਰੂ
ਲ਼) ਦੇਖਕੇ ਓਹ ਹੋਛੇ ਇਅੁਣ ਭੈ ਭੀਤ ਹੋਏ ਜਿਵੇਣ ਸ਼ੇਰ ਲ਼ ਵੇਖਕੇ ਹਰਨ, ਅਥਵਾ ਕੂੜੇ
ਪਹਾੜੀ ਰਾਜਿਆਣ ਲ਼ ਗੁਜ਼ਸੇ ਹੋਕੇ ਬੇ ਪਤੇ ਕਰ ਦਿਜ਼ਤਾ।
।ਚਰਿਜ਼ਤ੍ਰ ਗੁਰੂ ਗੋਬਿੰਦ ਸਿੰਘ ਜੀ ਦੇ॥
ਸੈਯਾ: ਰਸ ਬੀਰ ਭਰੇ, ਜਨ ਧੀਰ ਕਹੇ
ਬਹੁ ਪੀਰ ਹਰੇ, ਭਵ ਫੰਧਨ ਕੇ।
ਸੁਖ ਮੂਲ ਭਲੇ, ਅਨਕੂਲ ਢਲੇ
ਰਿਪੁ ਸੂਲ ਮਿਲੇ, ਅਘ ਕੰਦਨ ਕੇ।
ਸਿਖ ਪਾਠ ਹਿਲੇ, ਦੁਖ ਦੋਖ ਦਲੇ
ਕਰਿ ਕਾਜ ਚਲੇ ਸੁ ਅਨਦਨ ਕੇ।
ਅਤਿ ਮਿਜ਼ਤ੍ਰ ਪਵਿਜ਼ਤ੍ਰ ਬਚਿਜ਼ਤ੍ਰ ਚਰਿਜ਼ਤ੍ਰਤਿ
ਤੇਗ ਬਹਾਦਰ ਨਦਨ ਕੇ* ॥੩੯॥
ਰਸ ਬੀਰ = ਬੀਰ ਰਸ। ਜਨ = ਦਾਸ। ਭਵ = ਸੰਸਾਰ। ਜਨਮ।
ਭਲੇ = ਚੰਗੇ ਢੰਗ ਨਾਲ। ਸੁਹਣੀ ਤਰ੍ਹਾਂ।
ਅਨੁਕੂਲ = ਜੋ ਅਨੁਸਾਰ ਹੋਵੇ ਸੋ ਅਨੁਕੂਲ। ਸੋ ਸਦਾ ਹਿਤ ਕਰੇ ਸੋ ਅਨੁਕੂਲ। ਸੋ
ਅਨੁਕੂਲ ਢਲੇ ਦੇ ਦੋ ਭਾਵ ਹੋ ਸਕਦੇ ਹਨ। (ਅ) ਗੁਰੂ ਜੀ ਦਾਸਾਂ ਦੇ ਸਦਾ ਅਨੁਕੂਲ ਹਨ
ਅਰ ਅੁਹਨਾਂ ਤੇ ਮੇਹਰ ਨਾਲ ਢਲੇ ਰਹਿਣਦੇ ਹਨ, ਭਾਵ ਦਾਸਾਂ ਦੇ ਸਦਾ ਹਿਤ ਵਿਚ ਹਨ। (ਅ)
ਜੋ ਸਿਖ ਅੁਹਨਾਂ ਦੇ ਅਨੁਸਾਰੀ ਹਨ ਅੁਹਨਾਂ ਤੇ ਪਸੀਜਦੇ ਹਨ।


* ਇਹ ਸੈਯਾ ਅਜ਼ਗੇ ਰੁਤ ੧ ਅੰਸੂ ੧ ਅੰਕ ੨੨ ਵਿਚ ਬੀ ਆਵੇਗਾ।

Displaying Page 41 of 626 from Volume 1