Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੫੪
੭. ।ਸਿਜ਼ਖਾਂ ਦੀਆਣ ਅੁਪਹਾਰਾਣ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੮
ਦੋਹਰਾ: ਬੀਤ ਗਏ ਖਟ ਮਾਸ ਇਮ, ਬਾਸੇ ਪੁਰਿ ਕਰਤਾਰ।
ਦੀਪਮਾਲ ਮੇਲਾ ਮਿਲੋ, ਗਨ ਨਰ ਨਹੀਣ ਸ਼ੁਮਾਰ ॥੧॥
ਦੂਰ ਦੂਰ ਤੇ ਭੂਰ ਸਿਖ, ਪੂਰਿ ਕਾਮਨਾ ਹੇਤੁ੧।
ਆਇ ਹਗ਼ੂਰ ਨਿਹਾਰਤੇ, ਸ਼ਰਧਾ ਪ੍ਰੇਮ ਸਮੇਤ ॥੨॥
ਚੌਪਈ: ਇਸ ਪ੍ਰਕਾਰ ਗੁਰ ਦਿਵਸ ਬਿਤਾਏ।
ਦੁਸ਼ਟਨਿ ਹਨਿ ਗੁਰ ਸੰਤ ਸਹਾਏ।
ਬਡੀ ਭੀਰ ਨਿਤ ਪੁਰਿ ਕਰਤਾਰਾ।
ਆਇ ਜਾਇ ਨਰ ਨਹੀਣ ਸ਼ੁਮਾਰਾ ॥੩॥
ਬਡ ਪੂਰਬ ਤੇ੨ ਸੰਗਤਿ ਆਵੈ।
ਤਹਿ ਤੇ ਵਸਤੁ ਅਜਾਇਬ ਲਾਵੈ।
ਜੇ ਸਲਿਤਾਪਤਿ ਟਾਪੂ ਵਾਸੀ।
ਆਇ ਜਤਨ ਕਰਿ ਸਤਿਗੁਰ ਪਾਸੀ ॥੪॥
ਤਿਮ ਹੀ ਦਜ਼ਛਨ ਕੇ ਸਮੁਦਾਈ।
ਦਰਸਹਿ ਬੰਦਹਿ ਕਰਹਿ ਬਡਾਈ।
ਤਿਤ ਦਿਸ਼ਿ ਅੰਗ੩ ਬੰਗ੪ ਤੇ ਆਦੀ।
ਪਾਇ ਕਾਮਨਾ ਹੁਇ ਅਹਿਲਾਦੀ ॥੫॥
ਪਸ਼ਚਮ ਦਿਸ਼ਾ ਵਲਾਇਤ ਜੇਤੀ।
ਤੁਰਕ ਹਿੰਦੁ ਗਨ ਪ੍ਰੇਮ ਸਮੇਤੀ।
ਲੇ ਕਰਿ ਸ਼ਸਤ੍ਰ ਤੁਰੰਗਨਿ ਆਵੈਣ।
ਦਰਸ਼ਨ ਕਰਤਿ ਕਾਮਨਾ ਪਾਵੈਣ ॥੬॥
ਅੁਜ਼ਤਰ ਦਿਸ਼ ਕੇ ਸਿਜ਼ਖ ਮਹਾਨੈ।
ਵਸਤੁ ਦਰਬੁ ਸਤਿਗੁਰ ਢਿਗ ਆਨੈਣ।
ਸ਼੍ਰੀ ਨਾਨਕ ਫਿਰਿ ਕਰਿ ਸਭਿ ਅਵਿਨੀ।
ਬਿਸਤਾਰਨ ਕਰਿ ਸਿਜ਼ਖੀ ਰਵਨੀ ॥੭॥
ਜਹਿ ਤੇ ਆਵਨਿ ਸਮਰਥ ਹੋਈ।
ਦਰਸ਼ਨ ਹੇਤੁ ਆਇ ਸਭਿ ਕੋਈ।
ਜਹਿ ਤੇ ਪਹੁਚੋ ਜਾਇ ਨ ਇਹਾਂ।
੧ਕਾਮਨਾ ਪੂਰਨ ਕਰਨ ਲਈ।
੨ੁਪੂਰਬ ਦਿਸ਼ਾ ਤੋਣ।
੩ਭਾਗਲ ਪੁਰ ਦਾ ਇਲਾਕਾ ਤੇ ਅੁੜੀਸਾ ਬੀ ਵਿਚ ਗਿਂਦੇ ਹਨ।
੪ਬੰਗਾਲ।