Sri Gur Pratap Suraj Granth

Displaying Page 417 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੪

ਪਹਿਲਾ ਐਨ ਚਲਿਆ
*ੴ ਸਤਿਗੁਰ ਪ੍ਰਸਾਦਿ+ ॥
ੴ ਸ਼੍ਰੀ ਵਾਹਿਗੁਰੂ ਜੀ ਕੀ ਫਤੇ+ ॥

ਅਥ ਪੂਰਬ ਐਨ++ ਲਿਖਤੇ।

ਅਰਥ-ਹੁਣ ਪਹਿਲਾ ਐਨ (ਦਖਂਾਯਨ) ਲਿਖਦੇ ਹਾਂ।

੧. ।ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ॥

ੴੴਪਿਛਲਾ ਅੰਸੂ ਤਤਕਰਾ ਐਨ ਪਹਿਲਾ ਅਗਲਾ ਅੰਸੂ>>੨
ਦੋਹਰਾ: ਦਯਾ ਦਯਾਨਿਧਿ ਕੀ ਭਈ, ਅੁਜ਼ਦਮ ਦਯਾ ਬਿਸਾਲ।
ਚਹੋ ਗ੍ਰੰਥ ਪੂਰਨ ਕੀਯੋ, ਪੂਰਨ ਪ੍ਰਭੂ ਅਕਾਲ ॥੧॥
ਅਰਥ: (ਜੋ) ਗ੍ਰੰਥ (ਕਿ ਮੈਣ ਰਚਂਾਂ) ਚਾਹਿਆ ਸੀ, ਸੋ ਪੂਰਨ ਪ੍ਰਭੂ ਅਕਾਲ ਨੇ ਪੂਰਨ ਕਰਵਾ
ਲਿਆ ਹੈ, (ਇਹ ਮੇਰੇ ਪਰ) ਦਇਆ ਨਿਧਿ ਦੀ ਕਿਰਪਾ ਹੋਈ ਹੈ (ਜਿਸ ਨੇ
ਇਤਨਾ) ਵਜ਼ਡਾ ਅੁਜ਼ਦਮ ਬਖਸ਼ਿਆ।
੨. ਇਸ਼ ਦੇਵ-ਸ਼੍ਰੀ ਗੁਰੂ ਨਾਨਕ ਦੇਵ ਜੀ-ਮੰਗਲ।
ਕਬਿਜ਼ਤ: ਬੇਦੀ ਬੰਸ ਭੂਖਨ ਜੇ ਪੂਖਨ ਅਦੂਖਨ ਸੇ
ਤਿਮਰ ਕਲੂਖਨ ਪਖੰਡ ਛਪਿ ਤਾਰੇ ਹੈਣ।
ਪੀਰ ਸਿਜ਼ਧ ਧੀਰ ਕਰਾਮਾਤ ਕੇ ਗਹੀਰ ਗਨ
ਮਾਨ ਸੈਲ ਚਢੇ ਗੁਰੂ* ਨਾਨਕ ਅੁਤਾਰੇ ਹੈਣ।


*ਛਾਪੇ ਦੇ ਨੁਸਖੇ ਵਿਚ ਇਸ ਤੋਣ ਪਹਿਲਾਂ ਸ਼੍ਰੀ ਅਕਾਲ ਪੁਰਖ ਜੀ ਸਹਾਇ ਛਪਿਆ ਹੋਇਆ ਹੈ, ਜੋ ਕਿਸੇ
ਲਿਖਤੀ ਨੁਸਖੇ ਵਿਚ ਦੇਖਂ ਵਿਚ ਨਹੀਣ ਆਇਆ।
+ਦੋਹਾਂ ਮੰਗਲਾਂ ਦੀ ਵਾਖਿਆ ਪਿਜ਼ਛੇ ਆ ਚੁਜ਼ਕੀ ਹੈ ਦੇਖੋ ਰਾਸ ਤੀਜੀ ਦਾ ਆਦਿ।
++ਐਨ=ਅਯਨ=ਪਥ, ਰਸਤਾ, ਭਾਵ, ਬਰਸ ਦਾ ਅਜ਼ਧ। ਜਦੋਣ ਸੂਰਜ ਅੁਜ਼ਤਰ ਰੁਜ਼ਖ ਤੇ ਦਜ਼ਖਂ ਰੁਜ਼ਖ ਰਹਿਦਾ
ਭਾਸਦਾ ਹੈ ਜੋ ਸੂਰਜ ਦੀ ਚਾਲ ਮੂਜਬ ਗਿਂੀਣਦਾ ਹੈ। ਲਗਪਗ ੯-੧੦ ਪੋਹ ਤੋਣ ੯ ਯਾ ਦਸ ਹਾੜ ਤਕ
ਅੁਤਰਾਯਣ ਤੇ ੯-੧੦ ਹਾੜ ਤੋਣ ੯-੧੦ ਪੋਹ ਤਕ ਦਖਂਾਯਨ। ਅੁਤਰਾਯਣ=ਮਕਰ ਤੋਣ ਮਿਥਨ ਤਕ ਛੇ
ਰਾਸ਼ੀਆਣ, ਜਦੋਣ ਸੂਰਜ ਅੁਤਰ ਲ਼ ਝੁਕਾਅੁ ਰਖਦਾ ਹੈ। ਦਖਂਾਯਣ=ਕਰਕ ਤੋਣ ਧਨ ਤਕ ਛੇ ਰਾਸ਼ੀਆਣ, ਜਦੋਣ
ਸੂਰਜ ਦਜ਼ਖਂ ਲ਼ ਝੁਕਾਅੁ ਰਖਦਾ ਹੈ। ਪਜ਼ਛਮੀ ਤ੍ਰੀਕਾਣ ਮੂਜਬ ਸੂਰਜ ੨੨ ਦਸੰਬਰ ਲ਼ ਅੁਜ਼ਤਰ ਰੁਜ਼ਖ ਪਕੜਦਾ ਹੈ
ਇਹ ਸਭ ਤੋਣ ਛੋਟਾ ਦਿਨ ਹੁੰਦਾ ਹੈ, ਫਿਰ ਵਧਦਾ ਵਧਦਾ ੨੧ ਜੂਨ ਲ਼ ਅੁਜ਼ਤਰੀ ਅਯਣ ਦੀ ਹਜ਼ਦ ਤਜ਼ਕ ਅਜ਼ਪੜ
ਜਾਣਦਾ ਹੈ। ੨੧ ਜੂਨ ਸਭ ਤੋਣ ਵਜ਼ਡਾ ਦਿਨ ਹੁੰਦਾ ਹੈ। ਇਸੀ ਤਰ੍ਹਾਂ ਫਿਰ ਸੂਰਜ ਦਜ਼ਖਂ ਦੀ ਗਤੀ ਪਕੜਦਾ ਹੈ ਤੇ
੨੩ ਦਸਬੰਰ ਦੇ ਕਰੀਬ ਦਜ਼ਖਂੀ ਅਯਨ ਦੀ ਹਜ਼ਦ ਤੇ ਅਜ਼ਪੜਦਾ ਹੈ। ਗ੍ਰੰਥ ਦਾ ਨਾਮ ਗੁਰ ਪ੍ਰਤਾਪ ਸੂਰਜ ਹੋਣ
ਕਰਕੇ ਇਸ ਦੇ ਅੰਤਲੇ ਦੋ ਖੰਡਾਂ ਦਾ ਨਾਮ ਕਵੀ ਜੀ ਨੇ ਅਯਨ ਰਖਿਆ ਹੈ। ਇਸੇ ਅੰਸੂ ਦੇ ਅੰਕ ੮ ਵਿਚ
ਕਵੀ ਜੀ ਨੇ ਕ੍ਰਮ ਦਛਣਾਯਨ ਤੇ ਅੁਤ੍ਰਾਯਨ ਦਿਜ਼ਤਾ ਹੈ ਅਤੇ ਦੂਸਰੇ ਐਨ ਵਿਚ ਕਿਤੇ ਕਿਤੇ ਪਦ ਅੁਤ੍ਰਾਯਨ
ਆਇਆ ਹੈ, ਇਸ ਤੋਣ ਸਪਸ਼ਟ ਹੋ ਗਿਆ ਕਿ ਪੂਰਬ ਐਨ ਤੋਣ ਕਵੀ ਜੀ ਦਾ ਭਾਵ ਦਖਂਾਯਨ ਤੋਣ ਹੈ।
।ਸੰਸ:, ਅਯਨ=ਰਸਤਾ। ਸੂਰਜ ਦਾ ਰਸਤਾ॥। (ਦੇਖੋ=ਰੁਤ ੧, ਅੰਸੂ ੧, ਅੰਕ ੧੬ ਦੇ ਪਦਾਰਥ)।
*ਪਾ:-ਬਾਵੇ।

Displaying Page 417 of 409 from Volume 19