Sri Gur Pratap Suraj Granth

Displaying Page 418 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੩

੪੬. ।ਤੀਰਥਾਂ ਦਾ ਪ੍ਰਸੰਗ। ਕੁਰਛੇਤ੍ਰ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੭
ਦੋਹਰਾ: ਤਹਿਣ ਤੇ ਪੁਨ ਆਗੇ ਚਲੇ, ਸੰਗਤਿ ਸਤਿਗੁਰ ਸੰਗ।
ਜੋਤੀਸਰ ਤੀਰਥ੧ ਨਿਕਟ ਪਹੁਣਚੇ, ਸੁਨੋ ਪ੍ਰਸੰਗ ॥੧॥
ਚੌਪਈ: ਕੈਰਵ ਪਾਂਡਵ ਕੋ ਦਲ ਭਾਰਾ।
ਇਹਾਂ ਆਨਿ ਕਿਯ ਜੰਗ ਅਖਾਰਾ।
ਇਕਠੀ ਅਠ ਦਸ ਛੂਹਨਿ੨ ਭਈ।
ਹੋਇ ਸਨਧਬਜ਼ਧ ਥਿਰ ਥਈ੩ ॥੨॥
ਇਕ ਦਿਸ਼ਿ ਸਪਤ, ਇਕਾਦਸ਼ ਦੂਈ੪।
ਇਸ ਥਲ ਸੋ ਮੁਕਾਬਲੈ ਹੂਈ।
ਤਬ ਅਰਜਨ ਤਿਨਿ ਦੇਖਿ ਬਿਚਾਰਾ।
ਕਿਸ ਕੋ ਕਰਿਹੌਣ ਇਹਾਂ ਸੰਘਾਰਾ ॥੩॥
ਗੁਰੂ ਪਿਤਾਮਾ੫ ਆਦਿਕ ਸਾਰੇ।
ਜਾਨੋ ਪਰੈ ਅਪਨਿ ਪਰਵਾਰੇ।
ਕੁਲ ਨਾਸ਼ਕ ਕੈਸੇ ਅਬਿ ਹੋਵੌਣ।
ਅਪਰ ਸ਼ਜ਼ਤ੍ਰ ਕੋ ਇਹਾਂ ਨ ਜੋਵੌਣ ॥੪॥
ਨਿਜ ਦਲ ਤੇ ਨਿਕਾਸਿ ਕਰਿ ਸੰਦਨ।
ਇਸ ਥਲ ਥਿਤਿ ਕਿਯ ਨਦ ਸੁ ਨਦਨ੬।
ਆਸ਼ੈ ਅਰਜਨ ਕੋ ਜਬਿ ਜਾਨਾ।
ਕਰਿ ਅੁਪਦੇਸ਼ ਦਯੋ ਮਨ ਗਾਨਾ ॥੫॥
-ਤਨ ਸਬੰਧ ਕੋ ਮਿਜ਼ਥਾ ਜਾਨਿ।
ਸਤ ਚੇਤਨ ਹੈ ਅਲਿਪ ਮਹਾਨ੭।
ਕਰਤਾ ਭੁਕਤਾ੮ ਆਪ ਨ ਲਖੀਯਹਿ।
ਮਤਿ ਕਰਿ ਨਿਜ ਸਰੂਪ ਕੋ ਪਿਖਯਹਿ੯- ॥੬॥
ਇਜ਼ਤਾਦਿਕ ਗੀਤਾ ਮਹਿਣ ਕਹੋ।


੧ਕੁਰਖੇਤ੍ਰ ਦੇ ੮੪ ਤੀਰਥਾਂ ਵਿਚੋਣ ਇਕ।
੨ਖੂਹਣੀਆਣ (ਫੌਜ)।
੩ਹਥਿਆਰਾਣ ਨਾਲ ਤਿਆਰ ਬਰਤਿਆਰ ਹੋ ਕੇ ਡਟ ਗਈ।
੪ਇਕ ਪਾਸੇ ਸਜ਼ਤ (ਖੂਹਣੀ, ਤੇ) ਗਿਆਰਾਣ (ਖੂਹਣੀ) ਦੂਜੀ ਵਲ
੫ਦਾਦਾ।
੬ਨਦ ਦੇ ਪੁਜ਼ਤ੍ਰ ਸ੍ਰੀ ਕ੍ਰਿਸ਼ਨ ਜੀ ਨੇ।
੭ਛੋਟਿਆਣ ਵਡਿਆਣ ਵਿਚ ਸਤ ਚੇਤਨ ਹੈ (ਅ) ਸਤ ਚੇਤਨ ਅਤਿਸ਼ੈ ਕਰ ਨਿਰਲੇਪ ਹੈ।
੮ਕਰਨ ਵਾਲਾ ਤੇ ਭੋਗਣ ਵਾਲਾ।
੯ਆਪਣੇ ਸਰੂਪ ਲ਼ ਦੇਖ।

Displaying Page 418 of 626 from Volume 1