Sri Gur Pratap Suraj Granth

Displaying Page 422 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੩੭

ਨਿਜ ਹਿਤ ਕੁਛ ਖੇਤੀ ਕਰਿ ਲੇਤਿ।
ਜੇ ਨਿਤ ਪਾਲਨਿ ਸੋਣ ਕਰਿ ਹੇਤ੧ ॥੨੪॥
ਸ਼੍ਰੀ ਸਤਿਗੁਰ ਕੋ ਸਬਦ ਸੁਖਾਰੋ।
ਸਰਬ ਜਾਤਿ ਕੋ ਹੈ ਅਧਿਕਾਰੋ।
ਸਰਬ ਕਾਲ ਅਰੁ ਸਗਰੇ ਦੇਸ਼।
ਲਘੁ ਬਿਸਾਲ ਸਭਿ ਹਤਹਿਣ ਕਲੇਸ਼੨ ॥੨੫॥
ਧਨੀ ਨਿਰਧਨੀ ਸਭਿ ਲੇ ਪਾਇ।
ਅੂਠਤਿ ਬੈਠਤਿ ਹਰਿ() ਗੁਨਗਾਇ।
ਬਿਨਾ ਸੌਚ, ਕੈ ਕਰਹਿ ਸ਼ਨਾਨ।
ਕਰਹਿ ਭਜਨ ਪਾਵਨਿ ਕਜ਼ਲਾਨ ॥੨੬॥
ਨੀਚ ਅੂਚ ਸਭਿ ਕੌ ਇਕਿ ਸਾਰ।
ਤਿਸਿ ਪਰ ਸੁਨਿ ਦ੍ਰਿਸ਼ਟਾਂਤ ਅੁਦਾਰ।
ਬੇਦ ਪੁਰਾਨ ਕੂਪ ਜਲ ਜੈਸੇ।
ਬਰੋਸਾਇ ਕੋ ਇਕ ਕਿਤਿ ਕੈਸੇ੩ ॥੨੭॥
ਸਤਿਗੁਰ ਬਾਨੀ ਮੇਘ੪ ਸਮਾਨ।
ਬਰਖੈ ਚਹੁੰਦਿਸ਼ਿ ਬਿਖੈ ਮਹਾਂਨ।
ਬਨ ਕੇ ਪਸੁ ਪੰਛੀ ਸੁਖ ਪਾਵਹਿਣ।
ਕਰਹਿਣ ਪਾਨ ਅਰੁ ਤਪਤ ਮਿਟਾਵਹਿਣ ॥੨੮॥
ਕੂਪ ਕਿਸੂ ਕੈ ਹੋਇ ਕਿ ਨਾਂਹੀ।
ਇਕ ਸਮ ਘਨ ਤੇ ਸਭਿ ਸੁਖ ਪਾਂਹੀ।
ਸਗਰੇ ਖੇਤੀ ਬੋਇ ਪਕਾਇਣ੫।
ਬਿਨਾ ਜਤਨ ਸਭਿ ਹੀ ਸੁਖ ਪਾਇਣ ॥੨੯॥
ਤੋਣ ਸਤਿਗੁਰ ਕੇ ਸ਼ਬਦ ਸੁਖੇਨ।
ਪਢਿ ਗਤਿ ਪ੍ਰਾਪਤਿ ਜੇਨ ਰੁ ਕੇਨ੬।
ਧਰਤੀ ਬਿਖੈ ਕੂਪ ਕੋ ਪਾਨੀ।
ਤਅੂ ਮੇਘ ਬਰਖਹਿ, ਸੁਖ ਠਾਂਨੀ ॥੩੦॥


੧(ਅੁਹ ਬੀ ਤਾਂ) ਜੇ ਨਿਤ (ਖੇਤੀ ਦੇ) ਪਾਲਂ ਦਾ ਹਿਤ ਕਰੀ ਰਖੇ।
੨ਛੋਟੇ ਵਡੇ ਸਭ ਦੇ ਕਲੇਸ਼ ਨਾਸ਼ ਕਰਦੇ ਹਨ (ਗੁਰਸ਼ਬਦ)।
()ਪਾ:-ਰਹਿ।
੩ਵਰੋਸਾਅੁਣਦਾ ਹੈ ਭਾਵ ਲਾਭ ਪ੍ਰਾਪਤ ਕਰਦਾ ਹੈ ਕੋਈ ਇਕ ਕਿਧਰੇ।
੪ਬਜ਼ਦਲ।
੫ਬੀਜ ਕੇ ਪਕਾਅੁਣਦੇ ਹਨ।
੬ਜਿਸ ਕਿਸੇ ਨੇ।

Displaying Page 422 of 626 from Volume 1