Sri Gur Pratap Suraj Granth

Displaying Page 426 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੧

੪੭. ।ਮੇਦਨੀ ਦੀ ਆਦ ਕਥਾ, ਮਧੁ ਕੈਟਭ ਦਾ ਯੁਜ਼ਧ॥।
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੮
ਦੋਹਰਾ: ਸ੍ਰੀ ਨਾਰਾਯਣ* ਹਰਿ ਪ੍ਰਭੂ, ਸੇਜ ਸ਼ੇ ਤੇ ਪਾਇ।
ਸੁਪਤਿ ਜਥਾ ਸੁਖ ਕਾਲ ਚਿਰ੧, ਜਿਹ ਜੋਗੀ ਜਨ ਧਾਇ ॥੧॥
ਚੌਪਈ: ਪਰਮ ਸਰੂਪ ਤੇਜ ਅਤੁਲਤ ਹੈ।
ਬੀਜ ਭੂਤ ਸਭਿ ਜਗ ਕੋ ਅਤਿਹੈ੨।
ਨਿਜ ਮਹਿਣ ਧਰਤੋ ਸ਼ਕਤਿ ਅਨਤ।
ਸ੍ਰਿਸ਼ਟਿ ਸਥਿਰ ਸੰਘਾਰ ਕਰੰਤ੩ ॥੨॥
ਪਰਮ ਪੁਰਖ ਪਰਮੇਸ਼ੁਰ ਪੂਰਨ।
ਅਨਅੁਪਮਾ ਗਨ ਸ਼ਜ਼ਤ੍ਰ ਚੂਰਨ੪।
ਨਿਰਭੈ ਅਨਣਦ ਰੂਪ ਪਰਮਾਤਮ।
ਹੋਤਿ ਚਰਾਚਰ੫ ਸਭਿ ਕੋ ਆਤਮ ॥੩॥
ਸ਼ਾਮਲ ਅਲਸੀ ਕੁਸਮ ਸਮਾਨ।
ਮ੍ਰਿਦੁਲ ਮਧੁਰ ਮੁਖ ਤੇ ਮੁਸਕਾਨ।
ਅਯੁਤ ਬਿਲੋਚਨ ਮੁਜ਼ਦ੍ਰਿਤ ਕਰੇ।
ਰਤਨ ਤਲਪ੬ ਪਰ ਸ਼੍ਰੀ ਪ੍ਰਭੁ ਥਿਰੇ ॥੪॥
ਚਹੁਣਦਿਸ਼ਿ ਮਹਿਣ ਪਸਰੋ ਜਲ ਜਾਲਾ।
ਅਪਰ ਨ ਕੁਛ ਪਜ਼ਯਤਿ ਕਿਤਿ ਭਾਲਾ੭+।
ਕਰਤਾ ਪੁਰਖ ਇਜ਼ਛ ਅਨੁਸਾਰੇ।
ਕਮਲ ਨਾਭਿ ਭਾ ਯੁਤ ਬਿਸਥਾਰੇ੮ ॥੫॥
ਤਿਸ ਤੇ ਬ੍ਰਹਮਾ ਅੁਤਪਤਿ ਹੋਵਾ।
ਨੇਤ੍ਰਨਿ ਤੇ ਜਲ ਜਹਿਣ ਕਹਿਣ ਜੋਵਾ।


*ਨਾਰਾਯਣ ਨਾਮ ਆਮ ਕਰਕੇ ਵਿਸ਼ਲ਼ ਦਾ ਹੀ ਹੈ। ਪੌਰਾਣ ਵਿਚ ਅਨੇਕ ਵਿਤਪਤੀਆਣ ਇਸ ਦੀਆਣ ਹਨ ਪਰ
ਆਮ ਪ੍ਰਸਿਜ਼ਧ ਇਹ ਹੈ-ਨਾਰ = ਜਲ, ਆਯਣ = ਘਰ। = ਜਿਸ ਦਾ ਸਭ ਤੋਣ ਪਹਿਲਾਂ ਅਯਣ (ਅਧਿਸ਼ਾਨ)
ਜਲ ਹੋਇਆ ਸੀ। ਯਜੁਰ ਵੇਦ ਅਰ ਸ਼ਤਪਥ ਬ੍ਰਾਹਮਣ ਵਿਚ ਇਹ ਪਦ ਵਿਸ਼ਲ਼ ਤੇ ਪ੍ਰਥਮ ਪੁਰਖ ਦੇ ਅਰਥਾਂ
ਵਿਚ ਆਇਆ ਹੈ।
੧ਜੋ ਸ਼ੇ ਨਾਗ ਦੀ ਸੇਜਾ ਪਰ ਪੈਕੇ ਸੌਣਦੇ ਹਨ ਚਿਰ ਕਾਲ ਤਜ਼ਕ ਸੁਖ ਪੂਰਬਕ।
੨ਜੋ ਵਜ਼ਡਾ ਮੂਲ ਤਜ਼ਤ ਸਾਰੇ ਜਗਤ ਦਾ ਹੈ।
੩ਦੁਨੀਆਣ ਦੀ ਅੁਤਪਤੀ ਪਾਲਂਾ ਤੇ ਨਾਸ਼ ਕਰਦਾ ਹੈ।
੪ਅੁਪਮਾ ਤੋਣ ਰਹਿਤ ਤੇ ਸਮੂਹ ਸ਼ਜ਼ਤ੍ਰਆਣ ਦੇ ਚੂਰਨ ਕਰਨ ਵਾਲਾ ਹੈ।
੫ਚਰ+ਅਚਰ = ਜੜ੍ਹ ਚੇਤਨ।
੬ਰਤਨਾ (ਜੜੀ) ਸੇਜ।
੭ਢੂੰਡਿਆ ਹੋਇਆ।
+ਪਾ:-ਕਾਲਾ।
੮ਨਾਭੀ ਦਾ ਕਮਲ ਵਿਸਤਾਰ ਸਹਿਤ ਹੋਇਆ।

Displaying Page 426 of 626 from Volume 1