Sri Gur Pratap Suraj Granth

Displaying Page 433 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੪੮

ਦੋਹਰਾ: ਤੀਨਹੁ ਤਨ ਜਲ ਜਾਲ ਮਹਿਣ੧ ਬਿਚਰਤਿ ਏਵ ਸੁਹਾਇ।
ਤ੍ਰੈ ਗਿਰ ਮੰਦਰ ਪਾਇ ਜਨੁ ਸਾਗਰ ਮਥਹਿਣ ਬਨਾਇ੨ ॥੩੭॥
ਭੁਜੰਗ ਪ੍ਰਯਾਤ ਛੰਦ: ਇਤੈ ਏਕ ਪ੍ਰਭੂ, ਅੁਤੈ ਦੋਇ ਭਾਈ।
ਰਿਸੇ ਲਾਲ ਨੇਤ੍ਰੰ ਸੁ ਮੁਸ਼ਟੈਣ੩ ਅੁਠਾਈ।
ਅਰੀਲੇ ਅਰੈਣ ਪਾਇ ਰੋਪੇ ਅਗਾਰੇ੪।
ਭਿਰੇ ਸੰਮੁਖੇ ਸੂਰ ਬਾਣਕੇ ਜੁਝਾਰੇ ॥੩੮॥
ਗਹੈਣ ਹਾਥ ਜੋਰੈਣ ਮਰੋਰੈਣ ਮਹਾਨਾ੫।
ਭਏ ਰੂਪ ਘੋਰੈਣ ਨ ਛੋਰੈਣ ਸੁ ਥਾਨਾ।
ਅਰੈਣ ਅੰਗ ਸੋਣ ਅੰਗ ਮੇਲੈਣ ਧਕੇਲੈਣ।
ਚਪਟੈਣ ਹਤੈਣ੬ ਦੰਡ ਠੋਕੈਣ ਸੁ ਪੇਲੈਣ੭ ॥੩੯॥
ਤਪੇ ਤੇਜ ਤੇ ਕ੍ਰੋਧ ਜਾਗੇ ਜਿਨ੍ਹੋ ਕੇ।
ਕਰੈਣ ਘਾਵ, ਲਾਗੈਣ ਸਰੀਰੰ ਤਿਨ੍ਹੋਣ ਕੇ।
ਕਈ ਕੋਸ ਲੌ ਖੇਤ ਮੈਦਾਨ ਪਾਯੋ੮।
ਫਿਰੈਣ ਬੀਚ ਨੀਰੰ ਸੁ ਸ਼ਬਦ ਅੁਠਾਯੋ ॥੪੦॥
ਜੁਟੇ ਧਰਮ ਜੁਜ਼ਧੰ ਬਿਰੁਜ਼ਧੰ ਬਿਸਾਲੇ੯।
ਤਕੈਣ ਮਾਰਿਬੇ ਕੋ ਫਿਰੈਣ ਆਲਬਾਲੇ੧੦।
ਚਪੇਟੈਣ ਚਟਾਕੈਣ੧੧ ਸੁ ਮੁਸ਼ਟੈਣ ਅੁਤੰਗੇ।
ਕਰੈਣ ਘਾਤ੧੨ ਜੋਧੇ ਸਹੈਣ ਘਾਵ ਅੰਗੇ੧੩ ॥੪੧॥
ਤਰੈ ਅੂਪਰੇ ਤ੍ਰਿਜਗੇ ਦਾਵ ਖੇਲੈਣ੧੪।
ਫਿਰੈਣ ਦਾਹਨ ਬਾਮ ਬਾਹੂਨਿ ਪੈਲੈਣ੧੫।


੧ਸਾਰੇ ਪਾਂੀ ਵਿਜ਼ਚ।
੨ਤਿੰਨ ਮੰਦ੍ਰਾਚਲ ਪਹਾੜ ਪਾਕੇ ਮਾਨੋ ਸਮੁੰਦਰ ਲ਼ ਬਨਾਕੇ ਰਿੜਕਦੇ ਹਨ।
੩ਘਸੁੰਨ।
੪ਅੜਨ ਵਾਲੇ ਅੜਦੇ ਹਨ ਪੈਰ ਰਜ਼ਖਕੇ ਅਜ਼ਗੇ।
੫ਗ਼ੋਰ ਨਾਲ ਬਹੁਤ ਮਰੋੜਦੇ ਹਨ।
੬ਚਪੇੜਾਂ ਮਾਰਦੇ ਹਨ।
੭ਬਾਹਾਂ (ਭਾਵ ਮੋਢੇ ਯਾ ਅਰਕਾਣ) ਮਾਰਕੇ ਧਕੇਲਦੇ ਹਨ।
੮ਜੰਗ ਭੂਮਕਾ ਰਚੀ।
੯ਰੁਕੇ ਬੜੇ।
੧੦ਚਅੁਤਰਫੇ।
੧੧ਚਟਾਕ ਦੇਕੇ (ਮਾਰਦੇ ਹਨ
੧੨ਮਾਰਦੇ ਹਨ।
੧੩ਅੰਗਾਂ ਤੇ।
੧੪ਹੇਠ ਅੁਤੇ ਟੇਢੇ ਦਾਅੁ ਖੇਲਦੇ ਹਨ ।ਸੰਸ:॥ ਤਿਰਯਕ = ਟੇਢਾ।
੧੫ਭੁਜਾ ਲ਼ ਧਜ਼ਕਦੇ ਹਨ।

Displaying Page 433 of 626 from Volume 1