Sri Gur Pratap Suraj Granth

Displaying Page 438 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫੩

੪੮. ।ਜਮਨਾ ਦੀ ਆਦਿ ਕਥਾ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੯
ਦੋਹਰਾ: ਤੀਨ ਦਿਵਸ ਸ਼੍ਰੀ ਅਮਰ ਜੀ, ਕੁਰੁਛੇਤਰ ਮਹਿਣ ਬਾਸ।
ਪੁਨ ਆਗੇ ਗਮਨੇ ਸੁਮਗ, ਸਿਮਰਤਿ ਸ੍ਰੀ ਅਬਿਨਾਸ਼੧ ॥੧॥
ਚੌਪਈ: ਸਨੈ ਸਨੈ ਸਹਿ+ ਸੰਗਤਿ ਚਲੇ।
ਸਭਿਹਿਨਿ ਕੀ ਸੁਧਿ ਲੇਵਤਿ ਭਲੇ।
ਹੋਹਿ ਸ਼੍ਰਮਤ੨ ਤਿਸ ਦੇਹਿਣ ਸਹਾਰਾ।
ਕਹਿ ਨਹਿਣ++ ਸੰਕਟ ਕਿਸੂ ਪ੍ਰਕਾਰਾ ॥੨॥
ਸਭਿਹਿਨਿ ਕੋ ਅਰੋਗ ਕਰਿ ਚਲਿ ਹੈਣ।
ਜੈ ਜੈ ਕਾਰ ਹੋਤਿ ਸੁਨਿ ਭਲਿ ਹੈ।
ਜਹਿਣ ਕਹਿਣ ਜਸੁ ਪਸਰਹਿ ਸਤਿਗੁਰ ਕੋ।
ਮਿਲਹਿਣ ਬਹੁਤਿ ਨਰ ਪ੍ਰੇਮ ਸੁ ਅੁਰ ਕੋ ॥੩॥
ਪਹੁਣਚਤਿ ਭੇ ਕਾਲਿਦ੍ਰੀ ਕੂਲ੩।
ਸੁੰਦਰ ਸ਼ਾਮਲ ਜਲ ਅਨੁਕੂਲ੪।
ਸੰਗਤਿ ਭੀਰ ਸੰਗ ਗੁਰ ਭਾਰੀ।
ਅੁਤਰੇ ਸੁੰਦਰ ਛਾਯ ਨਿਹਾਰੀ ॥੪॥
ਪਾਵਨ ਜਲ ਮਹਿਣ ਸਕਲ ਸ਼ਨਾਨੇ।
ਜਥਾ ਸ਼ਕਤਿ ਦੀਨਸਿ ਤਹਿਣ ਦਾਨੇ।
ਖਾਨ ਪਾਨ ਕਰਿ ਕੈ ਬਿਸਰਾਮੇ।
ਅੁਠਤਿ ਸਕਲ ਸਿਮਰਤਿ ਹਰਿ ਨਾਮੇ ॥੫॥
ਸਭਿ ਸੰਗਤਿ ਚਿਤ ਚਾਅੁ ਘਨੇਰਾ।
ਸਤਿਗੁਰ ਬਾਕ ਸੁਨਹਿਣ ਸਭਿ ਬੇਰਾ੫।
ਹਾਥ ਜੋਰਿ ਕਰਿ ਸਭਿਨਿ, ਅਗਾਰੀ੬।
ਬੂਝਨਿ ਕੇ ਹਿਤ ਗਿਰਾ ਅੁਚਾਰੀ ॥੬॥
ਪ੍ਰਭੁ ਜੀ! ਜਮਨਾ ਕੇਰ ਪ੍ਰਸੰਗ।
ਕਰਹੁ ਸੁਨਾਵਨਿ ਸੰਗਤਿ ਸੰਗ।

੧ਵਾਹਿਗੁਰੂ ਲ਼।
+ਪਾ:-ਮਹਿ।
੨ਜੋ ਥਕ ਜਾਵੇ ਅੁਸ ਲ਼।
++ਪਾ:-ਕੋ।
੩ਜਮਨਾ ਦੇ ਕੰਢੇ।
੪ਸੁਹਾਵਂਾ।
੫ਹਰ ਵੇਲੇ।
੬ਸਭ ਨੇ (ਗੁਰੂ ਜੀ) ਅਜ਼ਗੇ।

Displaying Page 438 of 626 from Volume 1