Sri Gur Pratap Suraj Granth

Displaying Page 448 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੬੧

੬੦. ।ਗੁਆਲੀਅਰ ਨਿਵਾਸ। ਪ੍ਰੇਮੀ ਸਿਜ਼ਖਾਂ ਦੀ ਸਲਾਹ॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੧
ਦੋਹਰਾ: ਅੁਰ ਹਰਖਤਿ ਚੰਦੂ ਭਯੋ, ਪੁਰੋ ਮਨੋਰਥ ਜਾਨਿ।
ਦਯੋ ਨਜੂਮੀ ਕੋ ਦਰਬ, ਅਰੁ ਅੁਮਰਾਵਨਿ ਮਾਨ ॥੧॥
ਚੌਪਈ: -ਪਰੇ ਕੈਦ ਅਬਿ ਕਰਿਹੌਣ ਹਾਨ।
ਛੂਟਨਿ ਨਿਕਸਨਿ ਹੋਹਿ ਤਹਾਂ ਨ੧-।
ਜਤਨ ਬਿਚਾਰਤਿ ਮਾਰਨਿ ਕੇਰਾ।
ਨਿਸ ਦਿਨ ਗਿਨਤੀ ਗਿਨਹਿ ਘਨੇਰਾ ॥੨॥
ਜਮਾਂਦਾਰ ਕੋ ਲਿਖੋ ਬਨਾਇ।
ਇਹੁ ਮਮ ਰਿਪੁ ਜਾਨਹੁ ਇਤ ਆਇ।
ਕਰਿ ਅੁਪਾਵ ਮੈਣ ਤੁਝ ਢਿਗ ਭੇਜਾ।
ਇਸ ਦੁਖ ਤੇ ਮਮ ਪਾਕ੨ ਕਰੇਜਾ ॥੩॥
ਨਹੀਣ ਦੁਰਗ ਤੇ ਨਿਕਸਨਿ ਪਾਵੈ।
ਇਮ ਕੀਜਹਿ ਜਿਮ ਜਮ ਘਰ ਜਾਵੈ।
ਸੋ ਅੁਪਾਅੁਣ ਮੈਣ ਕਹੌਣ ਬਨਾਈ।
ਪੋਸ਼ਿਸ਼ ਸਭਿ ਦਿਹੁ ਗ਼ਹਿਰ ਲਗਾਈ ॥੪॥
ਅਤਿ ਤੀਛਨ ਜਿਸ ਤੇ ਤਤਕਾਲ।
ਤਜਹਿ ਪ੍ਰਾਨ ਪਹਿਰਤਿ ਬਿਕਰਾਲ੩।
ਨਿਜ ਨਰ ਆਛੋ ਕੀਨਿ ਪਠਾਵਨਿ।
ਇਹ ਬਨਵਾਵਹਿ ਹਿਤ ਪਹਿਰਾਵਨਿ ॥੫॥
ਤੁਮ ਨਿਜ ਕਰ ਲੈ ਕੇ ਢਿਗ ਜਾਵੋ।
-ਪੋਸ਼ਿਸ਼ ਪਠੀ ਸ਼ਾਹੁ- ਬਤਰਾਵੋ।
ਕਹਹੁ ਕਪਟ ਕੇ ਮਾਧੁਰ ਬੈਨ।
ਪਹਿਰਾਵੋ ਤਨ ਹੇਰਤਿ ਨੈਨ ॥੬॥
ਜਬਿ ਮਮ ਰਿਪੁ ਜਮ ਧਾਮ ਪਹੂਚੇ।
ਤੋਹਿ ਮਰਾਤਬ ਕਰਿ ਹੌਣ ਅੂਚੇ।
ਸ਼ਾਹੁ ਨਿਕਟ ਤੇ ਮਾਨ ਕਰਾਵੌਣ।
ਹੇਤ ਗੁਗ਼ਾਰੇ ਗ੍ਰਾਮ ਦਿਵਾਵੌਣ ॥੭॥
ਪੰਜ ਹਗ਼ਾਰ ਦਰਬ ਮੈਣ ਦੈਹੌਣ।


੧ਛੁਜ਼ਟ ਕੇ ਤਿਜ਼ਥੋਣ ਨਿਕਲਨਾ ਨਹੀਣ ਹੋਵੇਗਾ।
੨ਪਜ਼ਕ ਗਿਆ ਹੈ।
੩ਭਿਆਨਕ।

Displaying Page 448 of 501 from Volume 4