Sri Gur Pratap Suraj Granth

Displaying Page 455 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੬੮

੬੧. ।ਰਾਤੀਣ ਜਹਾਂਗੀਰ ਲ਼ ਸ਼ੇਰਾਣ ਨੇ ਡਰਾਇਆ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੨
ਦੋਹਰਾ: ਸ਼੍ਰੀ ਹਰਿ ਗੋਵਿੰਦ ਬ੍ਰਿਜ਼ਧ ਕੋ, ਦੇਖਿ ਰਹੇ ਹਰਖਾਇ।
ਕਹਹੁ ਸੁਧਾਸਰ ਸੁਧਿ ਸਕਲ, ਸਿਖ ਸੰਗਤਿ ਸਮੁਦਾਇ ॥੧॥
ਚੌਪਈ: ਪ੍ਰਿਯ ਪੁਜ਼ਤ੍ਰਾ ਜੁ ਪ੍ਰਤੀਖਤਿ -ਆਵੈਣ੧-।
ਅਸ ਮਮ ਮਾਤ ਸਨੇਹ ਅੁਪਾਵੈ।
ਸਕਲ ਕੁਸ਼ਲ ਤਿਨ ਅਹੈ ਸਰੀਰ?
ਪਿਖਨਿ ਚਹਤਿ ਮਮ ਕੋ ਯੁਤਿ ਧੀਰ ॥੨॥
ਕਿਮ ਆਗਵਨ ਆਪ ਕੋ ਭਯੋ?
ਕਾਯਾਂ ਨਿਬਲ ਖੇਦ ਮਗ ਲਯੋ।
ਅਸੁ ਪਰ ਚਢਨੋ ਚਲਨਿ ਹਮੇਸ਼।
ਹੁਯੋ ਹੋਇਗੋ ਸ਼੍ਰਮਤਿ ਵਿਸ਼ੇਸ਼ ॥੩॥
ਸ਼੍ਰੀ ਨਾਨਕ ਕੇ ਹੇਰਨਿ ਹਾਰੇ।
ਬਡੀ ਅਵਸਥਾ ਬਲ ਤਨੁ ਹਾਰੇ।
ਬੈਠਿ ਰਹਨਿ ਹੀ ਤੁਮ ਬਨਿ ਆਵੈ।
ਦਰਸ਼ਨ ਤੇ ਗਨ ਦੋਸ਼ ਮਿਟਾਵੈ ॥੪॥
ਬਚਨ ਤੁਮਾਰੇ ਸੁਧਾ ਸਮਾਨ*।
ਸ਼੍ਰਵਨ ਕਰੇ ਸੁਖ ਲਹੈਣ ਮਹਾਨ*।
ਕ੍ਰਿਪਾ ਸਹਤ ਕੋਮਲ ਗੁਰੁ ਬਾਨੀ।
ਸੁਨਤਿ ਅਨਦਤਿ ਆਪ ਬਖਾਨੀ੨ ॥੫॥
ਛੋਰਿ ਸੁਧਾਸਰ ਕੋ ਜਿਮ ਆਏ।
ਕੁਸ਼ਲ ਛੇਮ ਸੋਣ ਬਸਹਿ ਤਿਥਾਏ।
ਸਰਬ ਓਰ ਤੇ ਸੰਗਤਿ ਆਵੈ।
ਮੁਦਤਿ ਰਿਦੇ ਅੰਮ੍ਰਿਤਸਰ ਨਾਵੈ ॥੬॥
ਹਰਿਮੰਦਿਰ ਮਹਿ ਜਾਹਿ ਬਹੋਰੀ।
ਪਰਮ ਪ੍ਰੇਮ ਤੇ ਅਰਪਿ ਅਕੋਰੀ।
ਸਿਮਰਤਿ ਹੈਣ ਇਕ ਦਰਸ ਤੁਹਾਰਾ।
ਕਰਹਿ ਪ੍ਰਤੀਖਨ ਭਾਅੁ ਅੁਦਾਰਾ ॥੭॥


੧ਪਿਆਰੀ ਪੁਜ਼ਤ੍ਰ ਵਾਲੀ ਮਾਤਾ ਜੀ ਅੁਡੀਕ ਰਹੀ ਹੈ ਸਾਡੇ ਆਵਂ ਲ਼।
*ਇਕ ਲਿਖਤੀ ਨੁਸਖੇ ਵਿਚ ਇਨ੍ਹਾਂ ਦੋਹਾਂ ਤੁਕਾਣ ਦਾ ਪਾਠ ਨਹੀਣ ਹੈ, ਤੇ ਚੌਪਈ ਪੂਰੀ ਕਰਨ ਲਈ ਅੁਸ ਨੁਸਖੇ
ਵਿਚ ਅਗਲੀਆਣ ਦੋ ਤੁਕਾਣ ਤੋਣ ਅਜ਼ਗੇ ਇਹ ਪਾਠ ਹੈ:-ਕਹਤਿ ਬ੍ਰਿਜ਼ਧ ਸੁਨੀਐ ਗੁਨ ਮੰਦਿਰ। ਅਤਿਸ਼ੈ ਪ੍ਰੇਮ
ਮਾਤ ਰਿਦਅੰਦਰ।
੨ਕ੍ਰਿਪਾ ਵਾਲੀ ਕੋਮਲ ਗੁਰਬਾਣੀ ਸੁਣ ਕੇ (ਬੁਜ਼ਢਾ ਜੀ) ਆਪ ਅਨਦ ਹੋਕੇ ਦਜ਼ਸਂ ਲਗੇ ਕਿ।

Displaying Page 455 of 501 from Volume 4