Sri Gur Pratap Suraj Granth

Displaying Page 455 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੬੮

੫੯. ।ਕਾਣਗੜ ਪੁਰੋਣ ਕੂਚ। ਫਤੂਹੀ ਰਾਹਕ॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੬੦
ਦੋਹਰਾ: ਤਾਰ ਭਏ ਸ਼੍ਰੀ ਸਤਿਗੁਰੂ, ਚਲਿ ਪਹੁਚੇ ਤਿਸ ਕਾਲ।
ਸਾਧੂ ਰੂਪਾ ਦੌਨ ਮਿਲਿ, ਬੰਦਤਿ ਪ੍ਰੇਮ ਬਿਸਾਲ ॥੧॥
ਸੈਯਾ ਛੰਦ: ਹਮ ਕੋ ਹੁਕਮ ਅਹੈ ਕਿਸ ਬਿਧਿ ਕੋ,
ਮਹਾਰਾਜ! ਅਬਿ ਦੇਹੁ ਸੁਨਾਇ।
ਦਰਸ਼ਨ ਕੀ ਅੁਰ ਅਧਿਕ ਲਾਲਸਾ
ਜਥਾ ਕਮਲ ਬਾਣਛਤਿ ਦਿਨ ਰਾਇ੧।
ਕਰੇ ਨਿਹਾਲ ਦੀਨਿ ਬਡਿਆਈ
ਜੁਗ ਲੋਕਨ ਕੇ ਬਨੇ ਸਹਾਇ।
ਰਾਵਰ ਕੇ ਮਾਨਿਦ ਕ੍ਰਿਪਾਲ ਨ
ਰਜ ਕਨ ਤੇ ਸਮ ਮੇਰੁ ਬਨਾਇ ॥੨॥
ਕਹੋ ਗੁਰੂ ਤੁਮ ਕਰਹੁ ਦੇ ਕੋ
ਸਭਿ ਕੋ ਦੇਹੁ ਅਸਨ ਬਰਤਾਇ।
ਬਰੁ ਅਰੁ ਸ੍ਰਾਪ ਸਫਲ ਹੁਇ ਤੁਮਰੇ
ਤ੍ਰਿਖੀ ਤੇ ਸਮ ਕਾਟਤਿ ਜਾਇ।
ਸਤਿ ਸੰਗਤਿ ਕਰ ਸਿਮਰਹੁ ਸਤਿਗੁਰ
ਅਪਰ ਰੂਪ ਧਰਿ ਮੈਣ ਪੁਨ ਆਇ੨+।
ਤੁਵ ਸੰਤਤਿ ਸਭਿ ਮਿਲਹਿ ਸੇਵ ਕਰਿ
ਅੰਗ ਸੰਗ ਗੁਰ ਤੁਮਹਿ ਸਹਾਇ ॥੩॥
ਜੋਧਰਾਇ ਲੇ ਸੰਗ ਬ੍ਰਿੰਦ ਨਰ
ਚਰਨ ਕਮਲ ਟੇਕੋ ਸਿਰ ਆਇ।
ਭਏ ਅਰੂਢਨ ਸਤਿਗੁਰ ਸਾਮੀ
ਪਹੁਚਵਾਨ ਹਿਤ ਸਾਥ ਸਿਧਾਇ।
ਦੁੰਦਭਿ ਬਜੇ, ਨਕੀਬ ਪੁਕਾਰਤਿ,
ਸੈਨਾ ਚਲੀ ਮਨਹੁ ਦਰੀਆਇ।
ਏਕ ਕੋਸ ਪਰ ਥਿਰ ਹੁਇ ਬੋਲੇ
ਹਟਹੁ ਅਬੈ ਸਾਦਰ ਹਿਤ ਆਇ੩ ॥੪॥


੧ਸੂਰਜ ਲ਼।
੨ਮੈਣ ਫਿਰ ਆਵਾਣਗਾ ਹੋਰ ਰੂਪ ਧਾਰਕੇ।
+ਦੇਖੋ ਰੁਤ ੬ ਅੰਸੂ ੫੪ ਜਿਜ਼ਥੇ ਦਸਮ ਪਾਤਸ਼ਾਹ ਜੀ ਪਰਮ ਸਿੰਘ ਤੇ ਧਰਮ ਸਿੰਘ ਜੀ ਦੇ ਬਹੁੜਦੇ ਹਨ ਜੋ ਕਿ
ਭਾਈ ਰੂਪੇ ਜੀ ਦੀ ਸੰਤਾਨ ਸਨ ਤੇ ਇਹ ਵਰ ਅੁਜ਼ੇਥੇ ਫਲਦੇ ਹਨ।
੩ਜੋ ਆਦਰ ਤੇ ਹਿਤ ਕਰਕੇ (ਟੋਰਨ ਲਈ) ਆਏ ਹਨ ਸੋ ਹੁਣ ਮੁੜ ਜਾਣ।

Displaying Page 455 of 473 from Volume 7