Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੫੯
੬. ।ਸੰਗਤਾਂ ਦਾ ਆਅੁਣਾ॥
੫ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੭
ਦੋਹਰਾ: ਬ੍ਰਿੰਦ ਮਸੰਦ ਅਨਦ ਅੁਰ ਲਾਇ ਬਿਲਦ ਅਕੋਰ।
ਆਨ ਥਿਰੇ ਗੁਰ ਅਜ਼ਗ੍ਰ ਸਭਿ ਬੰਦਤਿ ਹੈਣ ਕਰ ਜੋਰਿ ॥੧॥
ਚੌਪਈ: ਬ੍ਰਿਧਕੇ ਘਰ ਕੀ ਸੂਖਮ ਚਾਰੁ੧।
ਪੂਰਬ ਦੇਤਿ ਭਏ ਦਸਤਾਰ।
ਕੋਰਦਾਰ੨, ਚਹੁ ਓਰਨ ਚੀਰੇ੩।
ਜਰੇ ਬਿਕੀਮਤ ਜਿਸ ਮਹਿ ਹੀਰੇ ॥੨॥
ਗ਼ਬਰ ਗ਼ੇਬ ਜੁਤਿ ਜਗਮਗਕਾਰੀ੪।
ਜਿਗਾ ਦਈ ਸਿਰ ਬੰਧਿ ਅੁਦਾਰੀ।
ਜਰੇ੫ ਜਵਾਹਰ ਜਾਗਤਿ ਜੋਤੀ।
ਅੁਜ਼ਜਲ ਗੋਲ ਪੋਇ ਬਿਚ ਮੋਤੀ ॥੩॥
ਕਲੀ ਚਾਰੁ ਅੁਤੰਗਹਿ ਕਰੀ੬।
ਸਤਿਗੁਰ ਸੀਸ ਧਰੀ ਬਿਧਿ ਖਰੀ੭।
ਬਹੁ ਮੋਲਾ ਇਕ ਦੀਨਸਿ ਬਾਗ਼੮।
ਕਰ ਬਿਠਾਇ ਦੇਖੋ ਮਹਾਂਰਾਜ ॥੪॥
ਬੇਦੀ, ਤੇਹਣ, ਭਜ਼ਲਨ ਬੰਸ।
ਦੇਤਿ ਬਸਤ੍ਰ ਸ਼ੁਭ ਅਰੁ ਅਵਿਤੰਸ਼੯।
ਪੁਨ ਮਸੰਦ ਗਨ ਦੇਸ਼ਨਿ ਕੇਰੇ।
ਧਰਿਤੇ ਨਿਜ ਨਿਜ ਭੇਟ ਅਗੇਰੇ ॥੫॥
ਲਗੋ ਅੰਬਾਰ ਪਾਰ ਕਛੁ ਨਾਂਹੀ।
ਗੁਰ ਪ੍ਰਸੰਨਤਾ ਹਿਤ ਅਰਪਾਹੀਣ।
ਇਕ ਬਿਰ੧੦ ਬੋਲ ਅੁਠੇ ਜੈਕਾਰਾ।
ਭਯੋ ਸਮਾਜ ਅਨਦਤਿ ਸਾਰਾ ॥੬॥
੧ਬ੍ਰੀਕ ਤੇ ਸੁਹਣੀ।
੨ਕਿਨਾਰਿਆਣ ਯਾ ਪਹਿਲਾਂ ਵਾਲੇ।
੩ਚਾਰੋਣ ਪਾਸਿਓ ਚੀਰੇ ਹੋਏ ਹੀਰੇ।
੪ਬੜੀ ਸ਼ੋਭਾ ਵਾਲੀ ਤੇ ਜਗਮਗ ਕਰਨ ਵਾਲੀ।
੫ਜੜੇ ਹਨ।
੬ਅੁਜ਼ਚੀ ਕੀਤੀ।
੭ਚੰਗੀ ਤਰ੍ਹਾਂ।
੮ਬਾਗ਼ ।ਫਾ:, ਬਾਗ਼॥।
੯ਸ਼ੁਭ ਕਜ਼ਪੜੇ ਤੇ ਗਹਿਂੇ ਦੇਣਦੇ ਹਨ।
੧੦ਇਜ਼ਕੋ ਵੇਰੀ।