Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੫੯
੬. ।ਬੇਗਮਾਤ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੭
ਦੋਹਰਾ: ਭਯੋ ਦਿਵਸ ਪੁਨਿ ਸਤਿਗੁਰੂ, ਸ਼ਾਹੁ ਬੁਲਾਏ ਪਾਸ।
ਚਢਿ ਤੁਰੰਗ ਪਹੁਚੇ ਤਬਹਿ, ਬੈਠੇ ਰੁਚਿਰ ਅਵਾਸ ॥੧॥
ਚੌਪਈ: ਚੰਦਨ ਚੌਣਕੀ ਚਾਰੁ ਚਕੋਨੀ।
ਸੁਜਨੀ ਸੇਤ ਛਾਦ ਕਰਿ ਲੋਨੀ੧।
ਤਿਸ ਅੂਪਰ ਸਨਮਾਨ ਬਿਠਾਏ।
ਬੰਦਹਿ ਸ਼ਾਹੁ ਸਹਤ ਸਮੁਦਾਏ ॥੨॥
ਸੰਤਨ ਪੀਰਨਿ ਅਨਿਕ ਪ੍ਰਸੰਗ।
ਕਹੇ ਸੁਨੇ ਹਗ਼ਰਤ ਗੁਰ ਸੰਗਿ।
ਬਚਨ ਬਿਲਾਸ ਹੁਲਾਸਤਿ ਕਰੇ।
ਦਹਿ ਦਿਸਿ ਰਸ ਬਿਸਾਲ ਮਹਿ ਢਰੇ ॥੩॥
ਪੁਨ ਸ਼੍ਰੀ ਹਰਿ ਗੋਬਿੰਦ ਅੁਚਾਰੋ।
ਗਮਨ ਸੁਧਾਸਰ ਹਮ ਚਿਤ ਧਾਰੋ।
ਕਿਤਿਕ ਮਾਸ ਬੀਤੇ ਇਤ ਆਏ।
ਪੀਛੇ ਸਿਖ ਸੰਗਤਿ ਅਕੁਲਾਏ ॥੪॥
ਸੁਨਤਿ ਸ਼ਾਹੁ ਕਹਿ ਮਮ ਅਭਿਲਾਖਾ।
ਪੁਰਿ ਕਸ਼ਮੀਰ ਚਲੋਣ ਚਿਤ ਰਾਖਾ।
ਚਲੈਣ ਸੰਗ ਹੀ ਮਾਝੇ ਦੇਸ਼।
ਦਰਸ ਆਪ ਕੋ ਹੋਇ ਹਮੇਸ਼ ॥੫॥
ਆਜ ਮਹੂਰਤ ਕੋ ਦਿਖਰਾਵੌਣ।
ਨਹੀਣ ਬਿਲਮ ਤਿਤ ਤੁਰਤ ਸਿਧਾਵੌਣ।
ਸਤਿਗੁਰ ਬੈਠੇ ਤਬਹਿ ਬੁਲਾਯੋ।
ਸੋਧਿ ਮਹੂਰਤ ਤਾਂਹਿ ਬਤਾਯੋ ॥੬॥
ਤ੍ਰੌਦਸ ਵੀਰਵਾਰ ਹੈ ਪਰਸੋਣ।
ਕਰਹੁ ਪਯਾਨਾ ਤਬਿ ਦਿਨ ਬਰ ਸੋ।
ਸੁਨੋ ਸਭਿਨਿ ਕੀਨਸਿ ਨਿਜ ਤਾਰੀ।
ਜਬਿ ਹਗ਼ਰਤ ਨਿਸ਼ਚੈ ਮਤਿ ਧਾਰੀ ॥੭॥
ਸ਼੍ਰੀ ਸਤਿਗੁਰ ਡੇਰੇ ਚਲਿ ਆਏ।
ਬ੍ਰਿਧ ਆਦਿਕ ਕੋ ਕਹਿ ਸਮੁਝਾਏ।
ਸੁਨੋ ਸੁਧਾਸਰ ਕੋ ਜਬਿ ਪਾਨਾ।
੧ਸੁਹਣੀ