Sri Gur Pratap Suraj Granth

Displaying Page 460 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੫

ਪਠਹਿਣ ਸ਼ਬਦ ਕਰਿ ਪ੍ਰੇਮ ਬਿਸਾਲੇ ॥੩੮॥
ਦਰਸ਼ਨ ਕਰੇ ਜਾਇ ਸੁਖਰਾਸੀ੧।
ਧਰਹਿਣ ਅਕੋਰ ਚਰਨ ਕੇ ਪਾਸੀ।
ਸਭਿ ਕੀ ਕੁਸ਼ਲ ਬੂਝਿ ਸਤਿਕਾਰੇ।
ਰਾਮਦਾਸ ਸੋਣ ਬਾਕ ਅੁਚਾਰੇ ॥੩੯॥
ਤੁਮ ਕੋ ਗਏ ਸੌਣਪ ਸਭਿ ਕਾਰੀ।
ਕੁਸ਼ਲ ਸੰਗ ਸੋ ਭਲੇ ਸੰਭਾਰੀ?
ਅਨਦ ਸਮੇਤ ਅਪਰ ਸਭਿ ਅਹੈਣ?
ਗੋਇੰਦਵਾਲ ਵਿਖੈ ਜੇ ਰਹੈਣ ॥੪੦॥
ਹਾਥ ਜੋਰਿ ਕਰਿ ਸਕਲ ਬਤਾਈ।
ਪ੍ਰਭੁ ਤੁਮ ਨੇ ਸਭਿ ਸੁਖ ਬਰਤਾਈ।
ਜੇਤਿਕ ਜਿਸ ਤੇ ਕਾਰ ਕਰਾਈ।
ਤੇਤਿਕ ਭਈ ਕੁਸ਼ਲ ਸਮੁਦਾਈ ॥੪੧॥
ਇਮ ਮਿਲਿ ਸਕਲ ਨਰਨ ਕੇ ਸਾਥ।
ਅੁਤਰੇ ਪਾਰ ਬਿਪਾਸਾ ਨਾਥ।
ਪੁਰਿ ਮਹਿਣ ਪ੍ਰਵਿਸ਼ੇ ਮੰਗਲ ਕਰਿਤੇ।
ਦਰਸਹਿਣ ਤ੍ਰਿਯ ਨਰ ਹਰਖ ਸੁ ਧਰਿਤੇ ॥੪੨॥
ਆਇ ਬਿਰਾਜੇ ਅਪਨਿ ਸਥਾਨ।
ਮੰਗਲ ਹੋਤਿ ਅਨੇਕ ਬਿਧਾਨ।
ਜੋ ਗ੍ਰਾਮਨਿ ਕੇ ਸੰਗੀ ਹੁਤੇ।
ਕਰਿ ਬੰਦਨ ਘਰ ਗਮਨੇ ਤਿਤੇ ॥੪੩॥
ਸੁਜਸੁ ਕਰਤਿ ਬਹੁ ਸਤਿਗੁਰ ਕੇਰਾ।
ਫੈਲੋ ਦੇਸ਼ ਬਿਦੇਸ਼ ਬਡੇਰਾ।
ਕਰਤਿ ਅਨਿਕ ਜੀਵਨਿ ਕਜ਼ਲਾਨ।
ਦੋਸ ਬਿਤਾਵਹਿ ਗੁਰੁ ਭਗਵਾਨ ॥੪੪॥
ਦੋਹਰਾ: ਪ੍ਰਥਮ ਰੀਤਿ ਨਿਤ ਚਲਤਿ ਤਿਮ, ਦੇ ਕਰਨਿ ਤੇ ਆਦਿ।
ਸਿਜ਼ਖ ਸੈਣਕਰੇ ਹੋਤਿ ਹੈਣ ਪ੍ਰਾਪਤਿ ਪਰਮ ਪ੍ਰਸਾਦਿ੨ ॥੪੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ੍ਰੀ ਗੰਗਾ ਤੇ ਆਗਵਨ
ਪ੍ਰਸੰਗ ਬਰਨਨ ਨਾਮ ਪੰਚਾਸਤੀ ਅੰਸੂ ॥੫੦॥


੧ਸੁਖਾਂ ਦੀ ਖਾਂ ਸ਼੍ਰੀ ਗੁਰੂ ਜੀ ਦੇ।
੨ਭਾਵ ਨਾਮ ਦਾਨ ਲ਼, ਯਥਾ ਗੁਰਵਾਕ- ਨਾਮੁ ਨ ਵਿਸਰੈ ਸੰਤ ਪ੍ਰਸਾਦਿ'॥ (ਅ) ਪਰਮ ਦਿਆਲਤਾ।

Displaying Page 460 of 626 from Volume 1