Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੬
੫੧. ।ਬਾਵਲੀ ਰਚਂੀ। ਸ਼੍ਰੀ ਰਾਮਦਾਸ ਜੀ ਦੇ ਸੰਬੰਧੀਆਣ ਦਾ ਮੇਲ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੨
ਦੋਹਰਾ: ਧਰਮ ਧੁਰੰਧਰ੧ ਅਮਰ ਗੁਰੁ, ਸਦਾ ਚਹਿਤਿ ਅੁਪਕਾਰ।
ਰਚਿਬੇ ਤੀਰਥ ਬਾਵਲੀ, ਸਿਜ਼ਖਨਿ ਹੇਤੁ ਅੁਧਾਰ ॥੧॥
ਚੌਪਈ: ਇਕ ਦਿਨ ਸਭਾ ਮਝਾਰ ਅੁਚਾਰਾ।
ਇਹਾਂ ਬਾਵਲੀ ਲਗਹਿ ਅੁਦਾਰਾ।
ਸਿਖ ਸੰਗਤਿ ਦਰਸ਼ਨ ਕੋ ਆਵਹਿਣ।
ਸਭਿ ਮਿਲਿ ਗੁਰ ਤੀਰਥ ਜਲ ਨਾਵਹਿਣ ॥੨॥
ਇਮ ਕਹਿ ਸਤਿਗੁਰ ਆਇਸੁ ਦੀਨਸਿ*।
ਲਿਖਹੁ ਹੁਕਮਨਾਮੇ ਹਿਤ ਚੀਨਸਿ੨+।
ਤੀਰਥ ਕੀ ਤਾਰੀ ਗੁਰੁ ਕਰੈਣ।
ਹੁਇ ਨਿਹਾਲ ਸੇਵਾ ਹਿਤਧਰੈਣ ॥੩॥
ਪਾਰੋ੩ ਨੇ ਲਿਖਿ ਸਕਲ ਪਠਾਏ।
ਪੁਰਿ ਗ੍ਰਾਮਨ ਤੇ ਸੁਨਿ ਸਿਖ ਆਏ।
ਭਯੋ ਮੇਲ ਸੰਗਤਿ ਕੋ ਭਾਰੋ।
ਜਥਾ ਸ਼ਕਤਿ ਲੈ ਆਵਹਿਣ ਕਾਰੋ ॥੪॥
ਦਰਸ਼ਨ ਹੇਤੁ ਚੌਣਪ ਚਿਤ ਧਾਰੇ।
ਸੇਵਾ ਠਾਨਹਿਣ ਗੁਰੂ ਅਗਾਰੇ।
ਮਿਲਿ ਗੁਰ ਪਗ ਕੋ ਬੰਦਨ ਠਾਨਹਿਣ।
ਧਰਹਿਣ ਭਾਅੁ ਅਪਨੋ ਹਿਤ ਜਾਨਹਿਣ ॥੫॥
ਸ਼੍ਰੀ ਗੁਰੁ ਨੇ ਸ਼ੁਭ ਦਿਵਸਿ ਨਿਹਾਰਾ।
ਨਿਕਸੇ ਵਹਿਰ ਅਨਦ ਅੁਦਾਰਾ।
ਸਭਿ ਸੰਗਤਿ ਕੋ ਸੰਗਿ ਸੁ ਲੀਨਿ।
ਬਹੁ ਮਿਸ਼ਟਾਨ ਮੰਗਾਵਨਿ ਕੀਨਿ ॥੬॥
ਥਲ ਸੁੰਦਰ ਪਿਖਿ ਪਾਸ ਬਿਪਾਸਾ।
ਢਿਗ ਪੁਰਿ ਗੋਇੰਦਵਾਲ ਪ੍ਰਕਾਸ਼ਾ।
ਮੰਦ ਮੰਦ ਪਦ ਸੁੰਦਰ ਧਰਿਹੀਣ।
ਸੰਗ ਸੰਗਤਾਂ ਭੀਰ ਨਿਹਰਿਹੀਣ ॥੭॥
੧ਧਰਮ ਦੇ ਆਚਾਰਯ, ਧਰਮ ਵਿਚ ਸਭ ਤੋਣ ਮੁਹਰੇ।
*ਪਾ:-ਦੀਨੀ।
੨ਭਲਾ ਜਾਣਕੇ।
+ਪਾ:-ਚੀਨੀ।
੩ਭਾਈ ਪਾਰੋ ਜੁਲਕਾ।