Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮੫
ਰਜ ਤਨ ਲਗੇ ਵਹਿਰ ਨਿਕਸਾਵੈ ॥੬੦॥
ਇਸ ਨੇ ਤੌ ਸਿਰ ਮਾਟੀ ਪਾਈ।
ਕਰਹੁ ਬਿਚਾਰ ਨ ਤੁਮ ਅੁਚਤਾਈ੧।
ਕਾਰ ਅਨੁਚਿਤ ਆਪ ਨੇ ਦੀਨਿ।
ਲਾਜ ਕੁਟੰਬ ਨ ਤੁਮ ਨੇ ਚੀਨ ॥੬੧॥
ਅਪਰ ਕਿਰਤਿ ਕੋ ਅਬ ਇਸ ਦੀਜੈ।
ਅੁਚਿਤ ਅਨੁਚਿਤ ਬਿਚਾਰਿ ਸੁਨੀਜੈ।
ਗੁਰੁ ਸੁਨਿ ਰਾਮਦਾਸ ਦਿਸ਼ਿ ਦੇਖਾ।
ਮੁਖ ਪ੍ਰਸੰਨ ਅੁਰ ਪ੍ਰੇਮ ਵਿਸ਼ੇਾ ॥੬੨॥
ਦੇਖਿ ਦਸ਼ਾ ਸਤਿਗੁਰ ਛਕਿ੨ ਰਹੇ।
-ਨਦੀ ਪ੍ਰੇਮ ਮਮ, ਮਨ ਇਸ ਬਹੇ੩।
ਬੈਦਿਕ ਲੌਕਿਕ ਰੀਤਿ ਤ੍ਰਿਂਨਿ ਸਮ।
ਪ੍ਰੇਮ ਧਾਰਿ ਜਲ ਤੇ੪ ਠਹਿਰਹਿ ਕਿਮਿ ॥੬੩॥
ਪ੍ਰੇਮ ਭਗਤਿ ਮੇਰੀ ਰੰਗ ਰਾਤੋ।
ਤਜੇ, ਨ ਜਾਨਹਿ ਜਾਤਿ ਸੁ ਪਾਤੋ੫-।
ਲਵਪੁਰਿ ਕੇ ਪੰਚਨਿ੬ ਦਿਸ਼ਿ ਹੇਰਿ।
ਸਹਜ ਸੁਭਾਇਕ ਗੁਰ ਤਿਸ ਬੇਰਿ ॥੬੪॥
ਅੁਰ ਪ੍ਰਸੰਨ ਹੈ ਭਨਤਿ ਬਚਨ ਕੋ।
ਸਭਿ ਜਗ ਛਤ੍ਰ ਦੀਨਿ ਮੈਣ ਇਨ ਕੋ।
ਮਾਟੀ ਪਰਿ ਹੈ ਸੀਸ ਤੁਮਾਰੇ।
ਗੁਰ ਅਭਗਤਿ, ਤੁਮ ਪ੍ਰੇਮ ਨ ਧਾਰੇ੭ ॥੬੫॥
ਜੇ ਇਹ ਬੰਸ ਜਨਮ ਨਹਿਣ ਧਾਰੇ।
ਗਿਰਤਿ ਨਰਕ ਮਹਿਣ ਪਿਤਰ ਤੁਮਾਰੇ।
ਰਾਮ ਦਾਸ ਕਰ ਜੋਰਿ ਅੁਚਾਰਾ।
੧(ਹੇ ਗੁਰੂ ਅਮਰਦਾਸ ਜੀ!)
ਆਪ ਭੀ ਵਿਚਾਰ ਨਹੀਣ ਕਰਦੇ ਅੁਚਾਈ ਦੀ।
(ਅ) ਆਪ ਹੀ ਯੋਗਤਾਈ ਵਿਚਾਰਦੇ।
੨ਗਦਗਦ।
੩ਮੇਰੇ ਪ੍ਰੇਮ ਦੀ ਨਦੀ ਇਸ ਦੇ ਮਨ ਵਿਚ ਵਹਿ ਰਹੀ ਹੈ।
੪ਪ੍ਰੇਮ ਰੂਪੀ ਜਲ ਦੀ ਧਾਰ (ਕਰਕੇ)।
੫(ਪ੍ਰੇਮ ਲ਼) ਨਹੀਣ ਤਿਆਗਦਾ, ਤੇ ਨਹੀਣ ਜਾਣਦਾ ਜਾਤ ਪਾਤ (ਦਾ ਮਾਨ)।
(ਅ) ਛਜ਼ਡ ਦਿਜ਼ਤੀਆਣ ਸੁ (ਵੈਦਿਕ ਲੌਕਿਕ ਰੀਤਾਂ ਤੇ) ਨਹੀਣ ਜਾਣਦਾ ਜਾਤ ਪਾਤ ਲ਼।
੬ਮੁਖੀਆਣ ਤਰਫ (ਸਨਮੁਖ ਹੋ ਕੇ ਕਹਿਆ)।
੭ਗੁਰੂ ਦੇ ਭਗਤ ਨਹੀਣ ਹੋ ਤੇ ਤੁਸੀਣ ਪ੍ਰੇਮ ਨਹੀਣ ਧਾਰਿਆ।