Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੮੫
੬੪. ।ਬੀਬੀ ਵੀਰੋ ਦੇ ਵਿਆਹ ਦੀ ਤਿਆਰੀ। ਬੀਰ ਰਸੀ ਠਾਠ ਪਰ ਤਰਕਾਣ॥
੬੩ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੬੫
ਦੋਹਰਾ: ਦਿਨ ਪ੍ਰਤਿ ਦਾਨ ਬਿਸਾਲ ਦਿਜ, ਅਰੁ ਦੀਨਨਿ ਕੋ ਦੇਤਿ।
ਦਾਰਿਦ ਰਹੋ ਨ ਪੁਰਿ ਬਿਖੈ, ਆਇ ਗੁਰੂ ਤੇ ਲੇਤਿ ॥੧॥
ਚੌਪਈ: ਅਦਭੁਤ ਚਲਿਤ ਗੁਰੂ ਦਿਖਰਾਵੈਣ।
ਜਿਨਿ ਕੋ ਭੇਦ ਨਹੀਣ ਕੋ ਪਾਵੈ।
ਵਹਿਰਿ ਕਿਯਾ੧ ਪਿਖਿ ਨਿਦਾ ਕਰੈਣ।
ਬੇ ਮਿਰਜਾਦਿ ਸਕਲ ਇਹ ਧਰੈਣ ॥੨॥
ਜਿਮਿ ਸ਼੍ਰੀ ਕ੍ਰਿਸ਼ਨ ਚੰਦ ਕੋ ਦੇਖਿ।
ਕਰਹਿ ਵਹਿਰ ਵਿਵਹਾਰ ਅਸ਼ੇਖ੨।
-ਇਸਤ੍ਰੀ ਜਿਤਿ੩- ਆਦਿਕ ਸਭਿ ਕਹੈਣ।
ਪੂਰਨ ਪੁਰਖ ਨਹੀ ਚਿਤ ਲਹੈਣ ॥੩॥
ਜੇ ਸਮਰਜ਼ਥ ਪ੍ਰਭੂ ਅਵਤਾਰਾ।
ਚਹੈਣ ਸੁ ਕਰੈਣ ਜਿ ਸ਼ਕਤਿ ਅੁਦਾਰਾ।
ਗਨ ਦੋਖਨਿ ਤੇ ਲਿਪਹਿ੪ ਨ ਕੈਸੇ।
ਕਮਲ ਦਲਨਿ ਪਰਿ ਜਲ ਕਨ ਜੈਸੇ ॥੪॥
ਤਿਨ ਮਹਿ ਅਵਗੁਨ ਭੀ, ਗੁਨ ਹੋਤਿ।
ਰੀਤਿ ਕੁਰੀਤਿ ਚਹੈਣ, ਸੁ ਅੁਦੋਤਿ੫।
ਬਿਨ ਜਾਨੇ ਜਿਨ ਕੀ ਮਤਿ ਅਲਪ।
ਨਿਦਾ ਕਰੈਣ ਸੁ ਦੂਖਨ ਕਲਪਿ੬ ॥੫॥
ਦੂਰਿ ਦੂਰਿ ਹੀ ਨਿਦਾ ਕਰੈਣ।
ਗੁਰ ਮਹਿ ਅਵਗੁਨ ਦੁਖਨ ਧਰੈਣ।
ਨਿਕਟਿ ਹੋਇ ਤੂਸ਼ਨਿ ਕਰਿ ਰਹੈਣ।
ਤੇਜ ਪ੍ਰੰਚਡ ਗੁਰੂ ਕੋ ਲਹੈਣ ॥੬॥
ਇਕ ਦਿਨ ਗੁਰੂ ਮਹਿਲ ਮਹਿ ਗਏ।
ਹੁਇ ਇਕਾਣਤ ਤਹਿ ਬੈਠਤਿ ਭਏ।
ਤਬਿ ਦਮੋਦਰੀ ਚਲਿ ਕਰਿ ਆਈ।
੧ਬਾਹਰਲੀ ਕ੍ਰਿਯਾ।
੨ਬਾਹਰ ਦਾ ਸਾਰਾ ਵਿਹਾਰ ਸ਼੍ਰੀ ਕ੍ਰਿਸ਼ਨ ਜੀ ਦਾ ਦੇਖਂਾ ਕਰਕੇ ਅੁਨ੍ਹਾਂ ਲ਼ ਇਸਤ੍ਰੀ ਜਿਤ ਕਹਿਦੇ ਹਨ।
੩ਤ੍ਰੀਮਤਾਂ ਦੇ ਵਜ਼ਸ਼ ਪਿਆ ਹੋਇਆ।
੪ਲਿਪਾਇਮਾਨ ਨਹੀਣ ਹੁੰਦੇ।
੫ਅੁਹੀ ਅੁਜ਼ਤਮ ਹੈ।
੬ਕਲਪਕੇ।