Sri Gur Pratap Suraj Granth

Displaying Page 478 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੯੩

ਦਰਸ਼ਨ ਹਿਤ ਗਮਨੋ ਜਿਸ ਕਾਲ।
ਤਹਿਣ ਸ਼ੰਕਾ ਕਰਿ ਰਾਖੋ ਨੇਮ।
ਦਰਸ਼ਨ ਕਰੋ ਨ, ਛੋਰੋ ਪ੍ਰੇਮ ॥੪੦॥
ਲਖਿ ਇਹ ਸਮੈ ਸਰੂਪ ਸੁ ਮੇਰਾ।
ਕਰੌਣ ਅਨੇਕਨਿ ਸ਼੍ਰੇਯ ਅਛੇਰਾ।
ਤੂੰ ਮਹਿਮਾ ਜਾਨਤਿ ਸਭਿ ਰੀਤਿ।
ਰਾਖੋ ਨੇਮ ਪ੍ਰੇਮ ਤਜਿ ਚੀਤਿ ॥੪੧॥
ਇਹਾਂ ਬਿਅਰਥ+ ਬ੍ਰਿਲਾਪ ਨ ਕਰੀਅਹਿ।
ਹੋਹਿ ਨ ਦਰਸ਼ਨ, ਆਸ ਨਿਵਰੀਅਹਿ।
ਹਟਿ ਅਬਿ ਗਮਨਹੁ ਗੋਇੰਦਵਾਲ।
ਤਹਿਣ ਮਮ ਦਰਸ਼ਨ ਕਰਹੁ ਕ੍ਰਿਪਾਲ੧ ॥੪੨॥
ਸ਼੍ਰੀ ਗੁਰ ਅਮਰ ਮੋਹਿ ਮਹਿਣ੨ ਕੋਅੂ।
ਭੇਦ ਨ ਜਾਨਹੁ, ਇਕ ਲਖਿ ਸੋਅੂ।
ਜਿਸ ਬਿਧਿ ਕੋ ਸਰੂਪ ਅੁਰ ਬਾਣਛੇ।
ਤਹਾਂ ਜਾਇ ਦਰਸ਼ਹੁ ਸੋ ਆਛੇ ॥੪੩॥
ਜਗ ਕਾਰਨ ਤਾਰਨ ਤਨ ਮੇਰਾ।
ਭਗਤ ਰੂਪ ਧਰਿ ਸੋ ਲਿਹੁ ਹੇਰਾ।
ਸ਼ੰਕਾ ਮਨ ਮਹਿਣ ਕਰਹੁ ਨ ਕੋਈ।
ਸ਼ਰਧਾ ਧਾਰਿ ਦਰਸੀਅਹਿ ਸੋਈ ॥੪੪॥
ਸੁਨਿ ਕੈ ਮਾਈਦਾਸ ਅਦੰਭਾ੩।
ਪਛੁਤਾਵਤਿ ਮਨ ਮਾਨਿ ਅਚੰਭਾ।
-ਨਿਸ਼ਚੈ ਭਯੋ ਮੋਰ ਅਪਰਾਧੂ।
ਇਹਾਂ ਦਰਸ ਕੈਸੇ ਅਬਿ ਲਾਧੂ ॥੪੫॥
ਪਾਰਬ੍ਰਹਮ ਸ਼੍ਰੀ ਸਤਿਗੁਰ ਰੂਪ।
ਜਗ ਮਹਿਣ ਕੀਰਤਿ ਬਿਮਲ ਅਨੂਪ।
ਸੰਜਮ ਸੋਣ ਭੋਜਨ ਕਹੁ ਖਾਨਾ।
ਇਸ ਨੇ ਮੋਕਹੁ ਕੀਨਿ ਹਿਰਾਨਾ੪ ॥੪੬॥
ਅੁਰ ਕਰਿ ਸਰਲ ਮਿਲੌਣ ਅਬਿ ਜਾਈ।

+ਪਾ:-ਬ੍ਰਿਥਾ।
੧ਭਾਵ ਸ਼੍ਰੀ ਗੁਰੂ ਅਮਰਦਾਸ ਜੀ ਦਾ।
੨ਤੇ ਮੇਰੇ ਵਿਜ਼ਚ।
੩ਨਿਰਛਲ।
੪ਖੁਆਰ, ਦੁਖੀ ।ਫਾ: ਹੈਰਾਨ॥।

Displaying Page 478 of 626 from Volume 1